ਐਕਟਿਵਾ ਵਾਲੀ ਸ਼ਰਾਬ ਤਸਕਰ ਫੜ ਲਈ ਪੁਲਿਸ ਨੇ, ਇੰਝ ਕਰਦੀ ਸੀ ਸਪਲਾਈ
ਲਓ ਜੀ ਹੁਣ ਔਰਤਾਂ ਵੀ ਐਕਟੀਵਾ ਤੇ ਕਰਨ ਲੱਗ ਪਈਆਂ ਸ਼ਰਾਬ ਦੀ ਤਸਕਰੀ
ਧਾਰੀਵਾਲ ਪੁਲਿਸ ਦੇ ਅੜਿਕੇ ਚੜੀ ਸ਼ਰਾਬ ਸਮੇਤ ਐਕਟੀਵਾ ਸਵਾਰ ਔਰਤ
ਰੋਹਿਤ ਗੁਪਤਾ
ਗੁਰਦਾਸਪੁਰ 5 ਅਗਸਤ 2024- ਜਿਲਾ ਗੁਰਦਾਸਪੁਰ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਬਦਨਾਮ ਰਿਹਾ ਹੈ ਪਰ ਪੁਲਿਸ ਦੀ ਸਖਤੀ ਤੇ ਚਲਦਿਆਂ ਇਸ ਧੰਦੇ ਵਿੱਚ ਕਾਫੀ ਕਮੀ ਆਈ ਹੈ। ਹੁਣ ਨਜਾਇਜ਼ ਸ਼ਰਾਬ ਵੇਚਣ ਵਾਲੇ ਪੁਲਿਸ ਤੋਂ ਬਚਣ ਲਈ ਵੱਖ ਵੱਖ ਤਰਕੀਬਾਂ ਲਗਾ ਰਹੇ ਹਨ। ਧੰਦੇ ਵਿੱਚ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਔਰਤਾਂ ਸਿਰਫ ਘਰਾਂ ਵਿੱਚ ਸ਼ਰਾਬ ਵੇਚਣ ਦਾ ਕੰਮ ਕਰਦੀ ਸੀ ਹੁਣ ਉਹ ਸ਼ਰਾਬ ਤਸਕਰੀ ਦੇ ਕਰ ਕੰਮ ਵਿੱਚ ਵੀ ਲੱਗ ਗਈਆਂ ਹਨ।
ਥਾਣਾ ਧਾਰੀਵਾਲ ਦੀ ਪੁਲਿਸ ਅਜਿਹੀ ਹੀ ਇੱਕ ਐਕਟੀਵਾ ਸਵਾਰ ਔਰਤ ਨੂੰ ਖੁੰਡਾ ਪੁੱਲ ਦੇ ਥੱਲਿਓ ਜਾਂਦੇ ਵੇਖਿਆ। ਅਸਲ ਵਿੱਚ ਔਰਤ ਨੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੁੜਨ ਦੀ ਕੋਸ਼ਿਸ਼ ਕੀਤੀ ਸੀ ਸ਼ੱਕ ਪੈਣ ਤੇ ਉਸ ਦਾ ਤੁਰੰਤ ਪਿੱਛਾ ਕਰਕੇ ਉਸਨੂੰ ਫੜ ਲਿਆ ਗਿਆ ਤੇ ਤਲਾਸ਼ੀ ਲਈ ਤਾਂ ਇਸ ਦੀ ਸਕੂਟਰੀ ਚੋਂ 80 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ।ਔਰਤ ਦਾ ਨਾਮ ਰਾਜ ਕੌਰ ਪਤਨੀ ਲੇਟ ਜਸਪਾਲ ਸਿੰਘ ਵਾਸੀ ਪਿੰਡ ਮੋਜਪੁਰ ਦੱਸਿਆ ਜਾ ਰਿਹਾ ਹੈ।
ਧਾਰੀਵਾਲ ਥਾਣੇ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਔਰਤ ਨੂੰ ਗਿਰਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮੋਜਪੁਰ ਤੋਂ ਆ ਕੇ ਧਾਰੀਵਾਲ ਦੇ ਇਲਾਕਿਆਂ ਵਿੱਚ ਸ਼ਰਾਬ ਸਪਲਾਈ ਕਰਦੀ ਹੈ। ਇਸ ਕੋਲੋਂ ਅਸੀਂ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਹਨ।