ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਕੀਤੇ, ਉਹਦੀ ਮਾਫੀ ਨਹੀਂ ਸਜ਼ਾ ਹੁੰਦੀ ਹੈ : ਭਾਈ ਮਨਜੀਤ ਸਿੰਘ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕੱਤਰ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਜਨਤਕ ਕੀਤੀ ਗਈ ਸੀ, ਉਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਸਪਸ਼ਟੀਕਰਨ ਵਿੱਚ ਲਿਖਿਆ ਗਿਆ ਕਿ ਇਨ੍ਹਾਂ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੋ ਚੀਜ਼ਾਂ ਹੋਈਆਂ।
ਭਾਈ ਮਨਜੀਤ ਸਿੰਘ ਨੇ ਕਿਹਾ ਮੈਂ ਸਮਝਦਾ ਹਾਂ ਕਿ ਇਹੋ ਹੀ ਗੱਲ ਤਾਂ ਅਸੀਂ ਕਹਿੰਦੇ ਸੀ ਕਿ ਜੇਕਰ 2015 ਵਿੱਚ ਇਹ ਗੱਲ ਮੰਨੀ ਹੁੰਦੀ ਤੇ 2022 ਵਿੱਚ ਅਕਾਲੀ ਦਲ ਨੇ ਰਾਜ ਕਰਨਾ ਸੀ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਗਲਤੀ ਮੰਨੀ ਹੈ ਤੇ ਬਹੁਤ ਚੰਗੀ ਗੱਲ ਹੈ। ਇਹ ਗਲਤੀ ਪਹਿਲੋਂ ਮੰਨ ਲੈਣੀ ਚਾਹੀਦੀ ਸੀ। ਕਿੰਨੀਆਂ ਗਲਤੀਆਂ ਛੁਪਾਉਣ ਵਾਸਤੇ ਵੱਡੇ ਵੱਡੇ ਅਕਾਲੀ ਦਲ ਦੇ ਲੀਡਰ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਕੱਢ 'ਤੇ । ਮੈਂ ਤੇ ਆਪ ਹੀ ਅਕਾਲੀ ਦਲ ਨੂੰ ਛੱਡ ਦਿੱਤਾ। ਰੋਜ਼ ਦੀ ਰੋਜ਼ ਪ੍ਰੈਸ ਕਾਨਫਰਸ ਕਰ ਕਰਕੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਜਿਹੜੇ ਗੁਨਾਹ ਕੀਤੇ, ਉਹਦੀ ਮਾਫੀ ਨਹੀਂ ਉਹਦੀ ਸਜ਼ਾ ਹੁੰਦੀ ਹੈ। ਉਹਨਾਂ ਕਿਹਾ ਮੈਂ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗਲਤੀ ਦੀ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ।