ਬੰਗਲਾਦੇਸ਼: 4 ਅਗਸਤ ਸ਼ਾਮ 6 ਵਜੇ ਤੋਂ ਹੀ ਕਰਫਿਊ ਲਾਗੂ: ਬਾਜ਼ਾਰ ਬੰਦ, ਮੰਤਰੀਆਂ ਦੇ ਘਰਾਂ 'ਤੇ ਹਮਲੇ, ,ਪਰ ਗੁਰੁਦਆਰਾ ਸਾਹਿਬ ਦੇ ਹਾਲਾਤ ਠੀਕ-ਠਾਕ
ਬੰਗਲਾਦੇਸ਼, 6 ਅਗਸਤ 2024: ਢਾਕਾ ਵਿੱਚ ਮਿਤੀ 4 ਅਗਸਤ ਸ਼ਾਮ 6 ਵਜੇ ਤੋਂ ਹੀ ਸਰਕਾਰ ਵੱਲੋਂ ਕਰਫਿਊ ਲਾਗੂ ਕੀਤਾ ਗਿਆ ਸੀ। 5 ਅਗਸਤ ਦਿਨ ਸੋਮਵਾਰ ਸਵੇਰੇ ਸਵੇਰ ਮਾਹੋਲ ਸ਼ਾਂਤ ਹੀ ਸੀ, ਪਰ 10 ਵਜੇ ਨਾਲ ਮੀਡੀਆ ਰਾਹੀਂ ਦੇਖਣ ਨੂੰ ਮਿਲਿਆ ਕੀ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਅਚਾਨਕ ਖ਼ਬਰ ਆਈ ਕੀ ਆਰਮੀ ਦਾ ਪ੍ਰਧਾਨ ਚੀਫ਼ ਭਾਸ਼ਣ ਦੇਵੇਗਾ ਅਸੀਂ ਵੀ ਸੋਚਿਆ ਕਿ ਕੋਈ ਨਾ ਕੋਈ ਵੱਡਾ ਫੈਸਲਾ ਦੇਵੇਗਾ ਕਿ ਲੋਕ ਕਰਫਿਊ ਨਹੀਂ ਮੰਨ ਰਹੇ ਪਰ ਫਿਰ ਖ਼ਬਰ ਸੁਣਨ ਨੂੰ ਮਿਲੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ , ਇਸਤੀਫਾ ਦੇ ਕੇ ਦੇਸ਼ ਛੱਡ ਚੁੱਕੀ ਹੈ। ਲੋਕ ਉਸਦੇ ਘਰ ਅੰਦਰ ਦਾਖਲ ਹੋ ਚੁੱਕੇ ਹਨ।
ਸਾਨੂੰ ਸਾਡੀ ਗੁਰੁਦਆਰਾ ਮੈਨੇਜਮੈਂਟ ਕਮੇਟੀ, ਅਤੇ ਬੰਗਲਾਦੇਸ਼ ਗੁਰੁਦਆਰਾ ਮੈਨੇਜਮੈਂਟ ਬੋਰਡ ਕਲਕੱਤਾ, ਅਤੇ ਸੰਪਰਦਾਈ ਸੰਤ ਬਾਬਾ ਤਾਰਾ ਸਿੰਘ ਜੀ, ਸੰਤ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਤਰਨ ਤਾਰਨ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਵਲੋਂ ਫੋਨ ਕਰਕੇ ਗੁਰੁਦਆਰਾ ਸਾਹਿਬ ਦੇ ਅੰਦਰ ਹੀ ਰਹਿਣ ਦੇ ਲਈ ਕਿਹਾ ਗਿਆ । ਖਬਰਾਂ ਵਿੱਚ ਦੇਖਣ ਨੂੰ ਮਿਲਿਆ ਕਿ ਕੁਝ ਮੰਤਰੀਆਂ ਦੇ ਘਰਾਂ ਤੇ ਹਮਲੇ ਹੋ ਰਹੇ ਸਨ,ਪਰ ਗੁਰੁਦਆਰਾ ਸਾਹਿਬ ਦੇ ਹਾਲਾਤ ਸਭ ਠੀਕ ਠਾਕ ਹਨ। ਪਰ ਬਾਜ਼ਾਰ ਬੰਦ ਹੋ ਗਏ ਸਨ। ਕੁਝ ਹੋਰ ਭਾਰਤੀ ਲੋਕਾਂ ਨਾਲ ਵੀ ਫੋਨ ਤੇ ਗੱਲ ਬਾਤ ਕਰਕੇ ਇਕ ਦੂਜੇ ਦਾ ਹਾਲ ਚਾਲ ਪੁੱਛਿਆ ਤੇ ਪਤਾ ਲੱਗਾ ਕਿ ਸਭ ਠੀਕ ਠਾਕ ਹਨ । ਕੁਝ ਸੰਗਤਾਂ ਜੋ ਕੀ ਇੱਥੇ ਵੈਸਾਖੀ ਪੁਰਬ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆਈਆਂ ਸਨ ਭਾਈ ਨਿਸ਼ਾਨ ਸਿੰਘ ਕੈਨੇਡਾ, ਭਾਈ ਗੁਰਪ੍ਰੀਤ ਸਿੰਘ ਦਿੱਲੀ (ਅਕਾਲ ਚੈਨਲ ), ਭਾਈ ਸਿਮਰਨਜੀਤ ਸਿੰਘ ਮੱਕੜ ਦਿੱਲ੍ਹੀ( ਸਮਾਜ ਸੇਵੀ, ਪੰਜਾਬੀ ਪਰਚਾਰਕ ) ਨੇ ਸਾਡਾ ਹਾਲ ਚਾਲ ਪੁੱਛਿਆ।ਮੈਂ ਉਨ੍ਹਾਂ ਸਾਰਿਆਂ ਦਾ ਦਿਲੋਂ ਅਤਿ ਧੰਨਵਾਦੀ ਹਾਂ, ਜਿੰਨਾ ਨੇ ਸਾਨੂੰ ਧਿਆਨ ਵਿੱਚ ਰੱਖਿਆ. ਤੇ ਸਾਡੀ ਫਿਕਰ ਕਰ ਰਹੇ ਹਨ।
(ਬੰਗਲਾਦੇਸ਼ ਵਿੱਚ ਰਾਜਨੀਤਕ ਹਾਲਾਤ #ਗੁਰੁਦਵਾਰਾ ਸਾਹਿਬ ਦੀ ਸਥਿਤੀ # ਸਰੋਤ: ਗ੍ਰੰਥੀ ਸਿੰਘ/ਸੇਵਾਦਾਰ ਸਿੰਘਬੀਰ ਸਿੰਘ ਸਿੱਖ ਟੈਂਪਲ ਇਸਟੇਟ ਚੌਂਕ ਬੰਗਲਾਦੇਸ਼)