Paris Olympics: ਹਾਕੀ ਮੁਕਾਬਲੇ 'ਚ ਨੀਦਰਲੈਂਡ ਨੇ ਸਪੇਨ ਨੂੰ 4-0 ਨਾਲ ਹਰਾਇਆ
ਨਵੀਂ ਦਿੱਲੀ, 6 ਅਗਸਤ 2024- ਨੀਦਰਲੈਂਡ ਨੇ ਇੱਕ ਤਰਫਾ ਸੈਮੀਫਾਈਨਲ ਮੁਕਾਬਲੇ ਵਿੱਚ ਸਪੇਨ ਨੂੰ 4-0 ਨਾਲ ਹਰਾ ਕੇ ਓਲੰਪਿਕ ਪੁਰਸ਼ ਹਾਕੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਜਿੱਥੇ ਇਸ ਦਾ ਸਾਹਮਣਾ ਭਾਰਤ ਅਤੇ ਜਰਮਨੀ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ 'ਚ ਜੇਤੂ ਟੀਮ ਨਾਲ ਹੋਵੇਗਾ।
ਅੱਜ ਰਾਤ 10.30 ਵਜੇ ਦੂਜੇ ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਨਾਲ ਹੋਵੇਗਾ। ਨੀਦਰਲੈਂਡ ਨੇ ਪਹਿਲੇ ਸੈਮੀਫਾਈਨਲ ਦੌਰਾਨ ਖੇਡ 'ਤੇ ਦਬਦਬਾ ਬਣਾਇਆ, ਸਪੇਨ ਨੂੰ ਹਰਾਉਣ ਲਈ ਦੋਵਾਂ ਹਾਫਾਂ ਵਿੱਚ ਦੋ-ਦੋ ਗੋਲ ਕੀਤੇ।