6 ਜਣੇ ਇਕ ਹੀ ਬਾਈਕ 'ਤੇ ਸਵਾਰ, ਹਾਦਸੇ 'ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
ਜੈਪੁਰ, 7 ਅਗਸਤ 2024 : ਰਾਜਸਥਾਨ ਦੇ ਚਿਤੌੜਗੜ੍ਹ ਦੇ ਨਿੰਬਹੇੜਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਇਹ ਹਾਦਸਾ ਨਿੰਬਹੇੜਾ ਚਿਤੌੜਗੜ੍ਹ ਚਾਰ ਮਾਰਗੀ 'ਤੇ ਵਾਪਰਿਆ। ਮਾਮਲਾ ਨਿੰਬਹੇੜਾ ਨੇੜੇ ਭਵਾਲੀਆ ਦਾ ਹੈ। ਮ੍ਰਿਤਕ ਬਾਈਕ ਸਵਾਰ ਦੀ ਪਛਾਣ ਸੁਰੇਸ਼ ਵਾਸੀ ਕੇਸਰਪੁਰਾ ਥਾਣਾ ਸ਼ੰਭੂਪੁਰਾ ਵਜੋਂ ਹੋਈ ਹੈ।
ਅਣਪਛਾਤੇ ਵਾਹਨ ਨੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਕੁਚਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ 6 ਲੋਕ ਇਕ ਹੀ ਬਾਈਕ 'ਤੇ ਜਾ ਰਹੇ ਸਨ। ਇਸ ਹਾਦਸੇ ਵਿੱਚ ਇੱਕ ਲੜਕੀ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ 'ਤੇ ਖਿੱਲਰੀਆਂ ਪਈਆਂ ਸਨ। ਇਹ ਘਟਨਾ ਚਿਤੌੜਗੜ੍ਹ-ਨਿੰਬਹੇੜਾ ਨੈਸ਼ਨਲ ਹਾਈਵੇਅ 'ਤੇ ਭਾਵਲੀਆ ਨੇੜੇ ਦੱਸੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਥਾਣਾ ਨਿੰਬੜਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।