Vinesh Phogat 'ਤੇ PM ਮੋਦੀ ਦਾ ਭਾਵੁਕ ਬਿਆਨ, ਕਿਹਾ- ਤੁਸੀਂ ਚੈਂਪੀਅਨ ਹੋ, ਹਰ ਭਾਰਤੀ ਦਾ ਮਾਣ ਹੋ
ਨਵੀਂ ਦਿੱਲੀ, 7 ਅਗਸਤ 2024- 100 ਗ੍ਰਾਮ ਵਾਧੂ ਭਾਰ ਕਾਰਨ ਅਯੋਗ ਕਰਾਰ ਐਲਾਨੀ ਗਈ ਪਹਿਲਵਾਨ ਵਿਨੇਸ਼ ਫੋਗਾਟ ਤੇ ਪੀਐੱਮ ਨਰਿੰਦਰ ਮੋਦੀ ਦਾ ਭਾਵੁਕ ਭਰਿਆ ਬਿਆਨ ਸਾਹਮਣੇ ਆਇਆ ਹੈ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ, ਲਿਖਿਆ: ਵਿਨੇਸ਼, ਤੁਸੀਂ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦੀ ਅਸਫ਼ਲਤਾ ਦੁਖਦ ਹੈ। ਕਾਸ਼ ਮੈਂ ਉਸ ਨਿਰਾਸ਼ਾ ਨੂੰ ਸ਼ਬਦਾਂ ਵਿੱਚ ਬਿਆਨ ਕਰ ਸਕਦਾ ਜੋ ਮੈਂ ਮਹਿਸੂਸ ਕਰ ਰਿਹਾ ਹਾਂ। ਨਾਲ ਹੀ ਮੈਂ ਜਾਣਦਾ ਹਾਂ ਕਿ ਤੁਸੀਂ ਲਚਕੀਲੇਪਣ ਦਾ ਪ੍ਰਤੀਕ ਹੋ। ਚੁਣੌਤੀਆਂ ਦਾ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤ ਹੋ ਕੇ ਵਾਪਸੀ ਕਰੋ! ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ।"