Breaking: CM ਮਾਨ ਜਾਣਗੇ ਵਿਨੇਸ਼ ਫੋਗਾਟ ਦੇ ਘਰ, ਪਰਿਵਾਰ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ, 7 ਅਗਸਤ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਹੀ ਦੇਰ ਬਾਅਦ ਉਹ ਵਿਨੇਸ਼ ਫੋਗਾਟ ਦੇ ਘਰ ਜਾਣਗੇ ਅਤੇ ਉਥੇ ਹੀ ਉਹ ਫੋਗਾਟ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ, ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਕਾਰਨ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੀਐੱਮ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਵੱਡੇ ਲੀਡਰ ਵਿਨੇਸ਼ ਦੇ ਹੱਕ ਵਿਚ ਭੁਗਤੇ ਹਨ।