ਹਰਿਆਣਾ ਰਾਜ ਸਭਾ ਸੀਟ ਲਈ ਚੋਣ ਦੀ ਤਰੀਕ ਦਾ ਐਲਾਨ
- 3 ਸਤੰਬਰ ਨੂੰ ਹੋਣਗੀਆਂ ਚੋਣਾਂ, 21 ਅਗਸਤ ਨੂੰ ਹੋਣਗੀਆਂ ਨਾਮਜ਼ਦਗੀਆਂ
ਚੰਡੀਗੜ੍ਹ, 7 ਅਗਸਤ 2024 - ਭਾਰਤ ਦੇ ਚੋਣ ਕਮਿਸ਼ਨ ਨੇ ਦੇਸ਼ ਦੇ ਨੌਂ ਰਾਜਾਂ ਵਿੱਚ ਰਾਜ ਸਭਾ ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਸਤੰਬਰ ਵਿੱਚ ਹਰਿਆਣਾ ਦੀ ਰਾਜ ਸਭਾ ਸੀਟ ਲਈ ਚੋਣਾਂ ਹੋਣੀਆਂ ਹਨ। ਚੋਣਾਂ ਲਈ 3 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ 14 ਅਗਸਤ ਨੂੰ ਜਾਰੀ ਕੀਤਾ ਜਾਵੇਗਾ।
ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਰਿਆਣਾ ਰਾਜ ਸਭਾ ਸੀਟ ਦੀ ਚੋਣ ਲਈ ਨਾਮਜ਼ਦਗੀ 21 ਅਗਸਤ ਤੱਕ ਕੀਤੀ ਜਾ ਸਕਦੀ ਹੈ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਪੜਤਾਲ 22 ਅਗਸਤ ਨੂੰ ਕੀਤੀ ਜਾਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 27 ਅਗਸਤ ਨਿਸ਼ਚਿਤ ਕੀਤੀ ਗਈ ਹੈ।