World Breaking: Japan 'ਚ ਮੁੜ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦਾ ਖ਼ਤਰਾ
ਜਾਪਾਨ: 8 ਅਗਸਤ 2024-ਜਪਾਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ 7.1 ਦੀ ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। All India Radio News ਦੀ ਰਿਪੋਰਟ ਦੱਸਦੀ ਹੈ ਕਿ, ਕੁੱਝ ਸਮਾਂ ਪਹਿਲਾਂ ਜਪਾਨ ਦੇ ਵਿਚ ਭੁਚਾਲ ਦੇ ਜਬਰਦਸਤ ਝਟਕੇ ਲੱਗੇ ਹਨ। ਮੌਸਮ ਵਿਗਿਆਨ ਏਜੰਸੀ ਨੇ ਮਿਆਜ਼ਾਕੀ, ਕੋਚੀ, ਓਇਟਾ, ਕਾਗੋਸ਼ੀਮਾ ਅਤੇ ਏਹਿਮ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਦਿੱਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਜਾਂ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ।