ਓਲੰਪਿਕ ਹਾਕੀ ਮੈਚ: ਭਾਰਤ 2-1 ਨਾਲ ਅੱਗੇ, ਹਰਮਨਪ੍ਰੀਤ ਨੇ ਪੈਨਲਟੀ ਰਾਹੀਂ ਕੀਤਾ ਦੂਜਾ ਗੋਲ
ਪੈਰਿਸ, 8 ਅਗਸਤ 2024 - ਪੈਰਿਸ ਓਲੰਪਿਕ 'ਚ ਭਾਰਤ ਅਤੇ ਸਪੇਨ ਵਿਚਾਲੇ ਕਾਂਸੀ ਦੇ ਤਗਮੇ ਦਾ ਮੁਕਾਬਲਾ ਜਾਰੀ ਹੈ। ਤੀਜੇ ਕੁਆਰਟਰ ਤੋਂ ਬਾਅਦ ਭਾਰਤੀ ਟੀਮ 2-1 ਨਾਲ ਅੱਗੇ ਹੈ। 33ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਇਸ ਤੋਂ ਪਹਿਲਾਂ ਉਸ ਨੇ 30ਵੇਂ ਮਿੰਟ 'ਤੇ ਵੀ ਪੈਨਲਟੀ ਰਾਹੀਂ ਗੋਲ ਕੀਤਾ। ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਿਹਾ। 18ਵੇਂ ਮਿੰਟ 'ਚ ਮਾਰਕ ਮਿਰਾਲੇਸ ਪੋਰਟਿਲੋ ਨੇ ਪੈਨਲਟੀ ਸਟ੍ਰੋਕ 'ਤੇ ਗੋਲ ਕੀਤਾ ਸੀ।
ਜੇਕਰ ਭਾਰਤ ਸਪੇਨ 'ਤੇ ਜਿੱਤ ਦਰਜ ਕਰਦਾ ਹੈ ਤਾਂ ਉਹ ਓਲੰਪਿਕ 'ਚ ਆਪਣਾ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤ ਲਵੇਗਾ। ਟੀਮ ਨੇ ਟੋਕੀਓ ਓਲੰਪਿਕ ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਦੇ ਮੈਚ ਤੋਂ ਬਾਅਦ ਰਾਤ 10:30 ਵਜੇ ਤੋਂ ਗੋਲਡ ਮੈਚ ਜਰਮਨੀ ਅਤੇ ਨੀਦਰਲੈਂਡ ਵਿਚਾਲੇ ਹੋਵੇਗਾ।