← ਪਿਛੇ ਪਰਤੋ
ਸ੍ਰੀ ਦਰਬਾਰ ਸਾਹਿਬ ’ਚ ਵੱਡੇ ਕੜਾਹੇ ’ਚ ਡਿੱਗਣ ਵਾਲੇ ਸੇਵਾਦਾਰ ਬਲਬੀਰ ਸਿੰਘ ਦੀ ਮੌਤ ਅੰਮ੍ਰਿਤਸਰ, 10 ਅਗਸਤ, 2024: ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਚ ਸਬਜ਼ੀ ਬਣਾਉਣ ਦੀ ਸੇਵਾ ਕਰਦਿਆਂ ਵੱਡੇ ਕੜਾਹੇ ਵਿਚ ਡਿੱਗੇ ਸੇਵਾਦਾਰ ਬਲਬੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਬਲਬੀਰ ਸਿੰਘ 70 ਫੀਸਦੀ ਝੁਲਸ ਗਿਆ ਸੀ ਤੇ ਉਸਦਾ ਸਥਾਨਕ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ। ਹੁਣ ਉਸਨੇ ਦਮ ਤੋੜ ਦਿੱਤਾ ਹੈ।
Total Responses : 25568