← ਪਿਛੇ ਪਰਤੋ
ਜੇਕਰ ਪੰਜਾਬ ’ਚ ਕਾਨੂੰਨ ਵਿਵਸਥਾ ਨਾ ਸੁਧਰੀ ਤਾਂ 14288 ਕਰੋੜ ਰੁਪਏ ਦੇ 8 ਸੜਕ ਪ੍ਰਾਜੈਕਟ ਹੋਣਗੇ ਰੱਦ: ਗਡਕਰੀ ਦੀ ਮਾਨ ਨੂੰ ਚਿੱਠੀ ਚੰਡੀਗੜ੍ਹ, 10 ਅਗਸਤ, 2024: ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਸੂਬੇ ਵਿਚ ਕਾਨੂੰਨ ਵਿਵਸਥਾ ਨਾ ਸੁਧਰੀ ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) 14288 ਕਰੋੜ ਰੁਪਏ ਦੇ 8 ਸੜਕ ਪ੍ਰਾਜੈਕਟ ਰੱਦ ਕਰ ਦੇਵੇਗੀ। ਉਹਨਾਂ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਜੇਕਰ ਕਾਨੂੰਨ ਵਿਵਸਥਾ ਨਾ ਸੁਧਰੀ ਤਾਂ ਐਨ ਐਚ ਏ ਆਈ ਇਹ ਪ੍ਰਾਜੈਕਟ ਰੱਦ ਕਰਨ ਲਈ ਮਜਬੂਰ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਪੰਜਾਬ ਵਿਚ 3 ਹਜ਼ਾਰ ਕਰੋੜ ਰੁਪਏ ਤੋਂ ਵੱਧੇ 3 ਪ੍ਰਾਜੈਕਟ ਰੱਦ ਹੋ ਚੁੱਕੇ ਹਨ ਅਤੇ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ 4 ਹੋਰ ਪ੍ਰਾਜੈਕਟ ਰੱਦ ਕੀਤੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
Total Responses : 25568