← ਪਿਛੇ ਪਰਤੋ
ਸਈਦ ਰਿਫਾਤ ਅਹਿਮਦ ਬੰਗਲਾਦੇਸ਼ ਦੇ ਨਵੇਂ ਚੀਫ਼ ਜਸਟਿਸ ਬਣੇ ਢਾਕਾ : ਬੰਗਲਾਦੇਸ਼ ਨੇ ਹਿੰਸਕ ਹੋ ਗਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ ਆਪਣਾ ਨਵਾਂ ਚੀਫ਼ ਜਸਟਿਸ ਚੁਣ ਲਿਆ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸ਼ਨੀਵਾਰ ਦੇਰ ਰਾਤ ਸਾਬਕਾ ਚੀਫ਼ ਜਸਟਿਸ ਓਬੈਦੁਲ ਹਸਨ ਦੇ ਅਸਤੀਫ਼ੇ ਦੇ ਕੁਝ ਘੰਟਿਆਂ ਬਾਅਦ ਨਵੇਂ ਚੀਫ਼ ਜਸਟਿਸ ਦੇ ਨਾਂ ਦਾ ਐਲਾਨ ਕੀਤਾ। ਇਸ ਐਲਾਨ ਨਾਲ ਬੰਗਲਾਦੇਸ਼ ਦੇ 25ਵੇਂ ਚੀਫ਼ ਜਸਟਿਸ ਬਣ ਗਏ ਹਨ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਵਿਧਾਨ ਤਹਿਤ ਜਸਟਿਸ ਸਈਅਦ ਰਫ਼ਾਤ ਅਹਿਮਦ ਨੂੰ ਬੰਗਲਾਦੇਸ਼ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਹੈ।
Total Responses : 25382