← ਪਿਛੇ ਪਰਤੋ
ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨਹੀਂ ਰਹੇ ਜੈਪੁਰ, 11 ਅਗਸਤ 2024 : ਮਨਮੋਹਨ ਸਿੰਘ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੇ ਨਟਵਰ ਸਿੰਘ ਨੇ ਸ਼ਨੀਵਾਰ ਦੇਰ ਰਾਤ ਗੁੜਗਾਓਂ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ। ਉਹ 95 ਸਾਲ ਦੇ ਸਨ। ਨਟਵਰ ਸਿੰਘ ਰਾਜਸਥਾਨ ਦੇ ਭਰਤਪੁਰ ਦਾ ਰਹਿਣ ਵਾਲਾ ਸੀ। ਉਨ੍ਹਾਂ ਦਾ ਜਨਮ 16 ਮਈ 1929 ਨੂੰ ਭਰਤਪੁਰ 'ਚ ਹੋਇਆ ਸੀ। ਉਹ ਮਈ 2004 ਤੋਂ ਦਸੰਬਰ 2005 ਤੱਕ ਮਨਮੋਹਨ ਸਿੰਘ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੇ। ਉਨ੍ਹਾਂ ਦਾ ਪੁੱਤਰ ਜਗਤ ਸਿੰਘ ਇਸ ਸਮੇਂ ਭਰਤਪੁਰ ਦੇ ਨਾਦਬਾਈ ਤੋਂ ਭਾਜਪਾ ਦਾ ਵਿਧਾਇਕ ਹੈ। ਨਟਵਰ ਸਿੰਘ ਦੀ ਪਤਨੀ ਹੇਮਿੰਦਰ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਭੈਣ ਹੈ। ਨਟਵਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਵਿੱਚ ਹੋਵੇਗਾ।
Total Responses : 25565