← ਪਿਛੇ ਪਰਤੋ
ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ ਰੇਲ ਹਾਦਸਾ ਸ਼ਾਹਜਹਾਂਪੁਰ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਬਾਅਦ ਸੋਨਭੱਦਰ ਵਿੱਚ ਵੀ ਰੇਲ ਹਾਦਸਾ ਹੋਇਆ ਹੈ। ਕੋਲਾ ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਦਾ ਇੰਜਣ ਵੀ ਪਟੜੀ ਤੋਂ ਉਤਰ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਪ੍ਰਬੰਧਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਲ ਗੱਡੀ ਐੱਨਸੀਐੱਲ ਕੋਲੇ ਦੀ ਖਾਨ ਤੋਂ ਅਨਪਾਰਾ ਥਰਮਲ ਪਾਵਰ ਪਲਾਂਟ ਜਾ ਰਹੀ ਸੀ ਕਿ ਸ਼ਕਤੀ ਨਗਰ ਥਾਣਾ ਖੇਤਰ ਦੇ ਬਸੀ ਪਿੰਡ 'ਚ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ।
Total Responses : 25565