← ਪਿਛੇ ਪਰਤੋ
ਰਾਜਸਥਾਨ 'ਚ ਭਾਰੀ ਮੀਂਹ ਕਾਰਨ 15 ਦੀ ਮੌਤ, ਜੈਪੁਰ ਸਮੇਤ 4 ਜ਼ਿਲ੍ਹਿਆਂ 'ਚ ਸਕੂਲਾਂ 'ਚ ਛੁੱਟੀ ਜੈਪੁਰ, 11 ਅਗਸਤ 2024 : ਰਾਜਸਥਾਨ ਵਿੱਚ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਗਈ ਹੈ। ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭਾਰੀ ਮੀਂਹ ਕਾਰਨ ਹੋਏ ਵੱਖ-ਵੱਖ ਹਾਦਸਿਆਂ 'ਚ 15 ਲੋਕਾਂ ਦੀ ਮੌਤ ਹੋ ਗਈ ਹੈ। ਜੈਪੁਰ ਦੇ ਕਨੋਟਾ ਡੈਮ 'ਚ ਡੁੱਬਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ। ਭਰਤਪੁਰ ਡਿਵੀਜ਼ਨ 'ਚ 7 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਸਵਾਈ ਮਾਧੋਪੁਰ ਦੇ ਰਾਜਨਗਰ 'ਚ ਇਕ ਨੌਜਵਾਨ ਰੁੜ੍ਹ ਗਿਆ, ਜਿਸ ਦੀ ਭਾਲ ਜਾਰੀ ਹੈ। ਸਥਿਤੀ ਇਹ ਹੈ ਕਿ ਜੈਪੁਰ ਸਮੇਤ 4 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।
Total Responses : 25382