ਬੱਚਿਆਂ ਨੂੰ ਖੇਡਾਂ ਲਈ ਚੰਗਾ ਵਾਤਾਵਰਨ ਦੇਣਾ ਸਾਡੀ ਜਿੰਮੇਦਾਰੀ- ਹਰਚੰਦ ਸਿੰਘ ਬਰਸਟ
--- ਨਵੀਂ ਦਾਣਾ ਮੰਡੀ, ਮਲੋਟ ਵਿਖੇ ਬਾਸਕਿਟਬਾਲ ਗਰਾਉਂਡ ਅਤੇ ਨਵੀਂ ਅਨਾਜ਼ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ ਕੋਰਟ ਦਾ ਕੀਤਾ ਉਦਘਾਟਨ
--- ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਮਾਰਕਿਟ ਕਮੇਟੀ ਮਲੋਟ, ਫਰੀਦਕੋਟ, ਜੈੱਤੋਂ ਅਤੇ ਖਰੀਦ ਕੇਂਦਰ ਭਲਾਈਆਣਾ, ਗਿੱਦੜਬਾਹਾ ਵਿਖੇ ਲਗਾਏ ਬੂਟੇ
ਐਸ.ਏ.ਐਸ. ਨਗਰ ( ਮੋਹਾਲੀ / ਚੰਡੀਗੜ੍ਹ ) 12 ਅਗਸਤ, 2024 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਨਵੀਂ ਦਾਣਾ ਮੰਡੀ, ਮਲੋਟ ਵਿਖੇ ਬਾਸਕਿਟਬਾਲ ਗਰਾਉਂਡ ਅਤੇ ਨਵੀਂ ਅਨਾਜ਼ ਮੰਡੀ, ਸ੍ਰੀ ਮੁਕਤਸਰ ਸਾਹਿਬ ਦੇ ਕਵਰ ਸ਼ੈੱਡ ਹੇਠ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ ਗਿਆ। ਇਸਦੇ ਨਾਲ ਹੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਪੰਜਾਬ ਦੀਆਂ ਵੱਖ-ਵੱਖ ਮਾਰਕਿਟ ਕਮੇਟੀਆਂ ਵਿਖੇ ਬੂਟੇ ਲਗਾਏ ਗਏ ਅਤੇ ਮਿੰਨੀ ਜੰਗਲ ਲਗਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗੁਰਦਿੱਤ ਸਿੰਘ ਸੇਖੋਂ, ਐਮ.ਐਲ.ਏ. ਫਰੀਦਕੋਟ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਮਾਰਕਿਟ ਕਮੇਟੀ ਮਲੋਟ, ਮਾਰਕਿਟ ਕਮੇਟੀ ਫਰੀਦਕੋਟ ਅਤੇ ਮਾਰਕਿਟ ਕਮੇਟੀ ਜੈੱਤੋਂ ਵਿਖੇ ਬੂਟੇ ਲਗਾਏ ਗਏ ਅਤੇ ਨਾਲ ਹੀ ਖਰੀਦ ਕੇਂਦਰ ਭਲਾਈਆਣਾ (ਮਾਰਕਿਟ ਕਮੇਟੀ ਗਿਦੜਬਾਹ) ਵਿਖੇ ਬੂਟੇ ਲਗਾ ਕੇ ਮਿੱਨੀ ਜੰਗਲ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਦਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ।
ਇਸ ਮੌਕੇ ਸ. ਬਰਸਟ ਨੇ ਦੱਸਿਆ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਨ੍ਹਾਂ ਨੂੰ ਚੰਗਾ ਮਾਹੌਲ ਮੁੱਹਈਆ ਕਰਵਾਉਣ ਸਾਡੀ ਸਾਰਿਆਂ ਦੀ ਜਿੰਮੇਦਾਰੀ ਹੈ। ਇਸੇ ਲਈ ਮਲੋਟ ਵਿਖੇ ਬਾਸਕਿਟਬਾਲ ਗਰਾਉਂਡ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਅਤੇ ਖੇਡਾ ਵੱਲ ਉਤਸਾਹਿਤ ਕਰਨ ਲਈ ਪੰਜਾਬ ਮੰਡੀ ਬੋਰਡ ਵੱਲੋਂ ਆਫ ਸੀਜ਼ਨ ਦੌਰਾਨ ਪੰਜਾਬ ਰਾਜ ਦੀਆਂ ਸਮੂਹ ਮੰਡੀਆਂ ਵਿੱਚ ਬਣੇ ਵੱਡੇ-ਵੱਡੇ ਕਵਰ ਸ਼ੈੱਡਾਂ ਵਿੱਚ ਇੰਨਡੋਰ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਇਹ ਨੌਜਵਾਨ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਆਫ ਸੀਜ਼ਨ ਦੌਰਾਨ ਮੰਡੀਆਂ ਵਿੱਚ ਟ੍ਰੇਨਿੰਗ ਦੇਣ ਲਈ ਖੇਡ ਵਿਭਾਗ, ਐਨ.ਜੀ.ਓਜ਼ ਅਤੇ ਰਿਟਾਇਰ ਕੋਚਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਕਿਉਂਕਿ ਦਿਨ-ਪ੍ਰਤੀ-ਦਿਨ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਬਰਫ਼ ਪਿਘਲ ਰਹੀ ਹੈ। ਵੱਧਦੀ ਗਰਮੀ ਨੇ ਲੋਕਾਂ ਦਾ ਜਿੰਦਗੀ ਮੁਹਾਲ ਕੀਤੀ ਹੋਈ ਹੈ। ਇਸ ਲਈ ਸਾਨੂੰ ਆਪਣਾ ਵਾਤਾਵਰਣ ਸਾਫ਼ ਅਤੇ ਸ਼ੁੱਧ ਰੱਖਣਾ ਚਾਹੀਦਾ ਹੈ। ਇਸ ਦੇ ਲਈ ਜਿਆਦਾ ਤੋਂ ਜਿਆਦਾ ਬੂਟੇ ਲਗਾਉਣ ਦੀ ਲੋੜ ਹੈ। ਕਿਊਂਕਿ ਜੀਵਨ ਤੇ ਰੁੱਖਾਂ ਦਾ ਸਬੰਧ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਦੇਖ-ਰੇਖ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਰਹਿ ਸਕੇ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਪਨਸੀਡ ਦੇ ਵਾਇਸ ਚੇਅਰਮੈਨ ਜਸ਼ਨਦੀਪ ਸਿੰਘ ਲੱਖੇਵਾਲੀ, ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ ਪੰਜਾਬ ਮੰਡੀ ਬੋਰਡ, ਜਸ਼ਨ ਬਰਾੜ ਜਿਲ੍ਹਾ ਪ੍ਰਧਾਨ, ਮਾਰਕਿਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ (ਹਲਕਾ ਇੰਚਾਰਜ, ਗਿੱਦੜਬਾਹਾ) ਪ੍ਰਿਤਪਾਲ ਸ਼ਰਮਾ, ਮਾਰਕਿਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਮਾਰਕਿਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ, ਮਾਰਕਿਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਮਾਰਕੀਟ ਕਮੇਟੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕਿਟ ਕਮੇਟੀ ਜੈੱਤੋਂ ਦੇ ਚੇਅਰਮੈਨ ਲਛਮਣ ਭਗਤੂਆਣਾ, ਮਨਦੀਪ ਸਿੰਘ ਡੀ.ਐਮ.ਓ, ਰਜਨੀਸ਼ ਗੋਇਲ ਡੀ.ਐਮ.ਓ, ਪ੍ਰੀਤ ਕਮਲ ਬਰਾੜ ਡੀ.ਐਮ.ਓ., ਮੁਨੀਸ਼ ਕੁਮਾਰ ਡਿਪਟੀ ਡੀ.ਐਮ.ਓ, ਬਲਕਾਰ ਸਿੰਘ ਸਕੱਤਰ ਮਾਰਕਿਟ ਕਮੇਟੀ ਸ਼੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ, ਅਮਨਦੀਪ ਸਿੰਘ ਕੰਗ ਸਕੱਤਰ ਮਾਰਕਿਟ ਕਮੇਟੀ ਮਲੋਟ, ਪ੍ਰਿਤਪਾਲ ਗਿੱਲ, ਐੱਮ.ਸੀ. ਵਿਜੇ ਛਾਬੜਾ, ਐੱਮ.ਸੀ. ਕਮਲਜੀਤ ਸਿੰਘ, ਗੁਰਸੇਵਕ ਸਿੰਘ ਬੁੱਟਰ, ਹਰਜੀਤ ਸਿੰਘ ਵੀਰੇਵਾਲਾ, ਕੁਲਭੂਸ਼ਨ ਸਿੰਘ, ਬੱਬੂ ਅਹੂਜਾ, ਜੈਦੀਪ ਘੁੱਦੂਵਾਲਾ, ਗੁਰਪ੍ਰੀਤ ਕਾਬਲਵਾਲਾ, ਡਾ. ਜਗਜੀਤ ਅਰੋੜਾ, ਸੁਨੀਸ਼ ਗੋਇਲ ਪ੍ਰਧਾਨ ਆੜਤੀ ਐਸੋਸਿਏਸ਼ਨ, ਰਕੇਸ਼ ਗਰੋਵਰ, ਨਰੇਸ਼ ਜੱਗਾ, ਕਰਮਜੀਤ ਸ਼ਰਮਾ, ਇਕਬਾਲ ਸਿੰਘ ਪ੍ਰਧਾਨ ਆੜਤੀ ਐਸੋਸਿਏਸ਼ਨ, ਗਿਰਦਰ ਬਾਂਸਲ, ਕੁਲਵਿੰਦਰ ਸਿੰਘ, ਸੁਖਵਿੰਦਰਪਾਲ ਗਰਗ ਪ੍ਰਧਾਨ ਆੜਤੀ ਐਸੋਸਿਏਸ਼ਨ ਜੈੱਤੋਂ, ਪੁਨੀਤ ਤਾਇਲ, ਕੇਵਲ ਕ੍ਰਿਸ਼ਨ ਸਮੇਤ ਹੋਰ ਵੀ ਮੌਜੂਦ ਰਹੇ।
-----------------------------------------------------------------------------------