← ਪਿਛੇ ਪਰਤੋ
ਬੰਗਲਾਦੇਸ਼ 'ਚ ਭਾਰਤੀ ਫੌਜ ਦੀ ਜਿੱਤ ਦੀ ਯਾਦਗਾਰ ਤੋੜੀ ਢਾਕਾ : ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ 1971 ਦੀ ਜੰਗ ਨਾਲ ਸਬੰਧਤ ਇੱਕ ਰਾਸ਼ਟਰੀ ਸਮਾਰਕ ਨੂੰ ਢਾਹ ਦਿੱਤਾ। ਮੁਜੀਬਨਗਰ ਵਿੱਚ ਸਥਿਤ ਇਹ ਸਮਾਰਕ ਭਾਰਤ ਅਤੇ ਮੁਕਤੀ ਵਾਹਿਨੀ ਫੌਜ ਦੀ ਜਿੱਤ ਅਤੇ ਪਾਕਿਸਤਾਨੀ ਫੌਜ ਦੀ ਹਾਰ ਦਾ ਪ੍ਰਤੀਕ ਸੀ। 16 ਦਸੰਬਰ 1971 ਨੂੰ ਪਾਕਿਸਤਾਨ ਦੇ ਲੈਫਟੀਨੈਂਟ ਜਨਰਲ ਨਿਆਜ਼ੀ ਨੇ 93 ਹਜ਼ਾਰ ਸੈਨਿਕਾਂ ਸਮੇਤ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਹ ਸਮਾਰਕ ਇਸ ਦਿਨ ਦੀ ਯਾਦ ਵਿੱਚ ਬਣਾਇਆ ਗਿਆ ਸੀ। ਦੂਜੇ ਪਾਸੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਕਿਹਾ ਹੈ ਕਿ ਉਹ ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਉਸ 'ਤੇ ਮੁਕੱਦਮਾ ਚਲਾਇਆ ਜਾ ਸਕੇ।
Total Responses : 25382