← ਪਿਛੇ ਪਰਤੋ
CM ਭਗਵੰਤ ਮਾਨ ਅੱਜ 417 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ, ਚੰਡੀਗੜ੍ਹ 'ਚ ਹੋਵੇਗਾ ਪ੍ਰੋਗਰਾਮ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ। ਇਹ ਨਿਯੁਕਤੀਆਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਕਰੀਬ 12 ਵਜੇ ਸ਼ੁਰੂ ਹੋਵੇਗਾ। ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਰੀਬ 6 ਦਿਨ ਪਹਿਲਾਂ ਵੀ ਸੀਐਮ ਮਾਨ ਨੇ ਪੁਲਿਸ ਵਿਭਾਗ ਵਿੱਚ ਨਿਯੁਕਤੀ ਲਈ ਪੱਤਰ ਵੰਡੇ ਸਨ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਜਲਦੀ ਹੀ ਪੰਜਾਬ ਵਿੱਚ ਪੁਲਿਸ ਵਿਭਾਗ ਵਿੱਚ ਹੋਰ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।
Total Responses : 25382