ਸਰਕਾਰੀ ਰਿਪੁਦਮਨ ਕਾਲਜ ਵਿਖੇ ਨਸ਼ਿਆਂ ਖ਼ਿਲਾਫ਼ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ
ਨਾਭਾ, 13 ਅਗਸਤ, 2024:
ਅੱਜ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਬੱਡੀ ਗਰੁੱਪ ਇੰਚਾਰਜ਼ ਡਾ. ਹਿਤੇਸ ਗੋਇਲ ਵੱਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਵੱਲੋ ਨਸ਼ਾ ਮੁਕਤ ਭਾਰਤ ਲਈ ਸਹੁੰ ਚੁੱਕੀ ਅਤੇ ਅਪਣੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਆਪੋ-ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਪ੍ਰਿੰ. ਡਾ. ਵਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਰੀ ਪ੍ਰਭਾਵ ਤੋਂ ਜਾਣੂ ਕਰਵਾਉਂਦਿਆਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਤਾਂ ਕਿ ਆਪਣਾ ਭਵਿੱਖ ਉਜਵਲ ਬਣਾ ਸਕਣ। ਇਸ ਮੌਕੇ ਪ੍ਰੋ.ਸੁਕਾਤ ਮਿੱਤਲ , ਪ੍ਰੋ.ਸ਼ਿਲਪੀ, ਪ੍ਰੋ.ਸਿਵਾਲੀ , ਪ੍ਰੋ.ਮਾਲਿਨੀ , ਪ੍ਰੋ.ਤਰਨਦੀਪ , ਪ੍ਰੋ.ਵਿਜੇਤਾ, ਪ੍ਰੋ.ਜਗਮੀਤ ਅਤੇ ਹੋਰ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।