ਹਰਿਆਣਾ ਵਿਚ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਕੀਤੀ ਚੋਣ ਤਿਆਰੀਆਂ ਦੀ ਸਮੀਖਿਆ
ਚੰਡੀਗੜ੍ਹ, 13 ਅਗਸਤ 2024 - ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਅਤੇ ਡਾ. ਐਸਐਸ ਸੰਧੂ ਦੇ ਨਾਲ ਚੰਡੀਗੜ੍ਹ ਵਿਚ ਹਰਿਆਣਾ ਦੀ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਚੋਣ ਤਿਆਰੀਆਂ ਦੀ ਵਿਸਤਾਰ ਅਤੇ ਵਿਆਪਕ ਸਮੀਖਿਆ ਕੀਤੀ। ਹਰਿਆਣਾ ਵਿਚ ਰਾਜ ਵਿਧਾਨਸਭਾ ਦਾ ਕਾਰਜਕਾਲ 3 ਨਵੰਬਰ, 2024 ਨੂੰ ਖਤਮ ਹੋਣ ਵਾਲਾ ਹੈ ਅਤੇ ਰਾਜ ਵਿਚ 90 ਵਿਧਾਨਸਭਾ ਖੇਤਰਾਂ (73 ਆਮ, 17 ਐਮਸੀ) ਲਈ ਚੋਣ ਹੋਣੇ ਹਨ।
ਕਮਿਸ਼ਨ ਦੀ ਦੋ ਦਿਨਾਂ ਸਮੀਖਿਆ ਮੀਟਿੰਗ ਦੌਰਾਨ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਭਾਰਤੀ ਕੰਮਿਉਨਿਸਟ ਪਾਰਟੀ (ਮਾਰਕਸਵਾਦੀ), ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਲੋਕਦਲ ਅਤੇ ਜਨਨਾਇਕ ਜਨਤਾ ਪਾਰਟੀ ਵਰਗੇ ਕੌਮੀ ਅਤੇ ਰਾਜ ਪੱਧਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਕਮਿਸ਼ਨ ਨੁੰ ਮਿਲਣ ਆਏ।
ਰਾਜਨੀਤਿਕ ਪਾਰਟੀਆਂ ਵੱਲੋਂ ਚੁੱਕੇ ਗਏ ਮੁੱਖ ਮੁੱਦਿਆਂ ਵਿਚ ਸ਼ਾਮਿਲ ਹਨ :-
1. ਸਰਕਾਰੀ ਮਸ਼ੀਨਰੀ ਦੇ ਗਲਤ ਵਰਤੋ ਦੇ ਖਿਲਾਫ ਸਖਤ ਕਾਰਵਾਈ ਦੇ ਨਾਲ ਸੁਤੰਤਰ ਅਤੇ ਨਿਰਪੱਖ ਚੋਣ ਕਰਵਾਉਣਾ।
2. ਸੰਵੇਦਨਸ਼ੀਲ ਚੋਣ ਕੇਂਦਰਾਂ ਵਿਚ ਕਾਫੀ ਕੇਂਦਰੀ ਫੋਰਸਾਂ ਦੀ ਤੈਨਾਤੀ।
3. ਕੁੱਝ ਪਾਰਟੀਆਂ ਨੇ ਪੰਚਕੂਲਾ ਵਿਚ ਮਰੇ ਹੋਏ ਅਤੇ ਟ੍ਰਾਂਸਫਰ ਵੋਟਰਾਂ ਨੂੰ ਹਟਾਉਣ ਦੇ ਨਾਲ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਜਰੂਰਤ 'ਤੇ ਵੀ ਚਾਨਣ ਪਾਇਆ।
4. ਚੋਣ ਕੇਂਦਰਾਂ ਦੇ ਸਬੰਧ ਵਿਚ, ਚੋਣ ਕੇਂਦਰਾਂ ਦੇ ਵਿਚ ਦੀ ਦੂਰੀ ਨੂੰ ਘੱਟ ਕਰਨ ਅਤੇ ਬਜੁਰਗ ਅਤੇ ਮਹਿਲਾ ਵੋਟਰਾਂ ਦੇ ਲਈ ਸਹੂਲਤਾਂ ਵਿਚ ਸੁਧਾਰ ਕਰਨ ਦੀ ਅਪੀਲ ਕੀਤੀ ਗਈ।
5. ਕੁੱਝ ਪਾਰਟੀਆਂ ਨੇ ਸ਼ਹਿਰੀ ਖੇਤਰਾਂ ਵਿਚ ਚੋਣ ਕੇਂਦਰ ਦੇ ਪ੍ਰਵੇਸ਼ ਦਰਵਾਜੇ ਤੋਂ ਪਾਰਟੀਆਂ ਦੇ ਚੋਣ ਡੇਸਕ ਦੇ ਸਥਾਨ ਨੁੰ 200 ਮੀਟਰ ਤੋਂ ਬਦਲਕੇ 50 ਮੀਟਰ ਕਰਨ ਦੀ ਅਪੀਲ ਕੀਤੀ।
6. ਸਮੇਂ 'ਤੇ ਸ਼ਿਕਾਇਤ ਹੱਲ ਲਈ ਚੋਣ ਓਬਜਰਵਰਾਂ ਦੀ ਗੈਰਹਾਜਰੀ ਦੇ ਬਾਰੇ ਵਿਚ ਵੀ ਚਿੰਤਾ ਜਾਹਰ ਕੀਤੀ ਗਈ।
7. ਹੋਰ ਮੰਗਾਂ ਵਿਚ ਨਾਮਜਦਗੀ ਦੀ ਸਮੇਂ ਸੀਮਾ ਦੇ ਤੁਰੰਤ ਬਾਅਦ ਉਮੀਦਵਾਰਾਂ ਦੇ ਨਾਲ ਵੋਟਰ ਸੂਚੀਆਂ ਨੂੰ ਸਮੇਂ 'ਤੇ ਸਾਂਝਾ ਕਰਨਾ ਸ਼ਾਮਿਲ ਸੀ।
8. ਜਦੋਂ ਪੋਲਿੰਗ ਟੀਮ ਵੋਟਰਾਂ ਦੇ ਘਰ ਵੋਟ ਲਈ ਜਾਂਦੀ ਹੈ ਤਾਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਗਰਿਮ ਸੂਚਨਾ ਪ੍ਰਦਾਨ ਕੀਤੀ ਜਾਵੇ।
9. ਕੁੱਝ ਪਾਰਟੀਆਂ ਨੇ ਵਿਧਾਨਸਭਾ ਚੋਣਾਂ ਵਿਚ ਉਮੀਦਵਾਰਾਂ ਲਈ ਖਰਚ ਸੀਮਾ ਵਿਚ ਵਾਧੇ ਦੀ ਵੀ ਅਪੀਲ ਕੀਤੀ।
ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੁੰ ਅਪੀਲ ਕੀਤੀ ਕਿ ਉਨ੍ਹਾਂ ਦੇ ਸੁਝਾਆਂ ਅਤੇ ਚਿੰਤਾਵਾਂ ਦੀ ਜਾਣਕਾਰੀ ਲਈ ਗਈ ਹੈ ਅਤੇ ਭਾਰਤ ਚੋਣ ਕਮਿਸ਼ਨ ਰਾਜ ਵਿਚ ਸੁਤੰਤਰ, ਨਿਰਪੱਖ, ਸਹਿਭਾਗੀ, ਸਮਾਵੇਸ਼ੀ , ਸ਼ਾਂਤੀਪੂਰਨ ਅਤੇ ਲੋਭ-ਲਾਲਚ ਮੁਕਤ ਚੋਣ ਕਰਾਉਣ ਲਈ ਪ੍ਰਤੀਬੱਧ ਹੈ। ਰਾਜਨੀਤਿਕ ਪਾਰਟੀਆਂ ਨੂੰ ਚੋਣ ਤੋਂ ਪਹਿਲਾਂ ਵੋਟਰ ਸੂਚੀ ਨੂੰ ਅਪਗ੍ਰੇਡ ਕਰਨ ਲਈ ਚੱਲ ਰਹੀ ਦੂ੧ੀ ਵਿਸ਼ੇਸ਼ ਸਰਾਂਸ਼ ਸੋਧ ਪ੍ਰਕ੍ਰਿਆ ਵਿਚ ਸਰਗਰਮ ਰੂਪ ਨਾਲ ਸ਼ਾਮਿਲ ਹੋਣ ਲਈ ਪ੍ਰੋਤਸਾਹਿਤ ਕੀਤਾ ਗਿਆ।
ਹਰਿਆਣਾ ਵਿਚ ਰਾਜ ਵਿਧਾਨਸਭਾ ਚੋਣਾ ਵਿਚ ਪਹਿਲੀ ਵਾਰ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਅਤੇ 40 ਫੀਸਦੀ ਵਿਕਲਾਂਗਤਾ ਵਾਲੇ ਵਿਆਂਗਾਂ ਨੁੰ ਆਪੇ ਘਰ ਬੈਠੇ ਹੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਘਰ ਤੋਂ ਚੋਣ ਦੀ ਸਹੂਲਤ ਵੈਕਲਪਿਕ ਹੈ। ਜੇਕਰ ਕੋਈ ਦਿਵਆਂਗ ਵੋਟਰ ਚੋਣ ਕਰਨ ਲਈ ਚੋਣ ਕੇਂਦਰ 'ਤੇ ਖੁਦ ਜਾਣ ਨੂੰ ਤਿਆਰ ਹੈ, ਤਾਂ ਚੋਣ ਕੇਂਦਰ 'ਤੇ ਜਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਸਹੂਲਤ ਦਾ ਵਿਕਲਪ ਚੁਨਣ ਵਾਲੇ ਵੋਟਰਾਂ ਤੋਂ ਨੋਟੀਫਿਕੇਸ਼ਨ ਦੇ 5 ਦਿਨਾਂ ਦੇ ਅੰਦਰ ਬੀਐਲਓ ਵੱਲੋਂ ਬਿਨੈ ਪੱਤਰ 12 ਡੀ ਵੰਡ ਅਤੇ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਨੂੰ ਰਿਟਰਨਿੰਗ ਅਧਿਕਾਰੀ ਦੇ ਕੋਲ ਜਮ੍ਹਾ ਕੀਤਾ ਜਾਂਦਾ ਹੈ। ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਅਤੇ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਦੇ ਪ੍ਰਤੀਨਿਧੀ ਹਮੇਸ਼ਾ; ਘਰ ਤੋਂ ਚੋਣ ਦੀ ਪੂਰੀ ਪ੍ਰਕ੍ਰਿਆ ਵਿਚ ਸ਼ਾਮਿਲ ਹੁੰਦੇ ਹਨ।
ਕਮਿਸ਼ਨ ਨੇ ਡਿਵੀਜਨਲ ਕਮਿਸ਼ਨਰਾਂ/ਰੇਂਜ ਇੰਸਪੈਕਟਰਾਂ/ਜਿਲ੍ਹਾ ਚੋਣ ਅਧਿਕਾਰੀਆਂ/ਪੁਲਿਸ ਸੁਪਰਡੈਂਟਾਂ ਦੇ ਨਾਲ ਚੋਣ ਯੋਜਨਾ ਅਤੇ ਸੰਭਾਲਨ ਦੇ ਹਰੇਕ ਪਹਿਲੂ 'ਤੇ ਵਿਸਤਾਰ ਸਮੀਖਿਆ ਕੀਤੀ, ਜਿਸ ਵਿਚ ਵੋਟਰ ਸੂਚੀ, ਈਵੀਐਮ ਪ੍ਰਬੰਧਨ, ਲਾਜਿਸਟਿਕਸ, ਚੋਣ ਕੇਂਦਰਾਂ ਦਾ ਯੁਕਤੀਕਰਣ ਅਤੇ ਬੁਨਿਆਦੀ ਢਾਂਚਾ, ਚੋਣ ਕਰਮਚਾਰੀਆਂ ਦੀ ਸਿਖਲਾਈ, ਬਰਾਮਦਗੀ, ਕਾਨੂੰਨ ਅਤੇ ਵਿਵਸਥਾ, ਵੋਟਰ ਜਾਗਰੁਕਤਾ ਅਤੇ ਆਊਟਰੀਚ ਗਤੀਵਿਧੀਆਂ ਸ਼ਾਮਿਲ ਹਨ।
ਕਮਿਸ਼ਨ ਨੇ ਮੁੱਖ ਚੋਣ ਅਧਿਕਾਰੀ ਅਤੇ ਰਾਜ ਪੁਲਿਸ ਨੋਡਲ ਅਧਿਕਾਰੀ ਦੇ ਨਾਲ ਪ੍ਰਸਾਸ਼ਨਿਕ, ਲਾਜਿਸਟਿਕ, ਕਾਨੂੰਨ ਵਿਵਸਥਾ ਅਤੇ ਚੋਣ ਸਬੰਧੀ ਵਿਵਸਥਾਵਾਂ 'ਤੇ ਵੀ ਚਰਚਾ ਕੀਤੀ। ਜਿਲ੍ਹਾ ਚੋਣ ਅਧਿਕਾਰੀਆਂ ਅਤੇ ਪੁਲਿਸ ਸੁਪਰਡੈਂਟਾਂ ਦੇ ਨਾਲ ਵਿਸਤਾਰ ਸਮੀਖਿਆ ਤੋਂ ਪਹਿਲਾਂ, ਮੁੱਖ ਚੋਣ ਅਧਿਕਾਰੀ ਹਰਿਆਣਾ ਨੇ 1 ਜੁਲਾਈ, 2024 ਨੁੰ ਕੁਆਲੀਫਾਇੰਗ ਮਿੱਤੀ ਵਜੋ ਮੰਨਦੇ ਹੋਏ ਸੂਬੇ ਵਿਚ ਵੋਟਰ ਸੂਚੀਆਂ ਦੇ ਚੱਲ ਰਹੇ ਦੂਜੇ ਵਿਸ਼ੇਸ਼ ਸਾਰਾਂਸ਼ ਸੋਧ ਸਮੇਤ ਚੋਣ ਪ੍ਰਬੰਧਨ ਦੇ ਸਾਰੇ ਪਹਿਲੂਆਂ 'ਤੇ ਇਕ ਓਵਰਵਿਯੂ ਵੀ ਦਿੱਤਾ। ਆਖੀਰੀ ਵੋਟਰ ਸੂਚੀ 27 ਅਗਸਤ, 2024 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ, ਜਿਸ ਦੀ ਇਕ ਫੋਟੋ ਸਾਰੇ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਫਰੀ ਪ੍ਰਦਾਨ ਕੀਤੀ ਜਾਵੇਗੀ।
ਕਮਿਸ਼ਨ ਨੇ ਸਮੂਚੀ ਚੋਣ ਤਿਆਰੀਆਂ ਅਤੇ ਕਾਨੂੰਨ ਵਿਵਸਥਾ ਦੇ ਮਾਮਲਿਆਂ ਦੀ ਸਮੀਖਿਆ ਲਹੀ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਦੇ ਨਾਲ ਵੀ ਮੀਟਿੰਗ ਕੀਤੀ।
ਮੁੱਖ ਚੋਣ ਅਧਿਕਾਰੀ, ਜਿਲ੍ਹਾ ਚੋਣ ਅਧਿਕਾਰੀਆਂ ਅਤੇ ਪੁਲਿਸ ਸੁਪਰਡੈਂਟਾਂ ਦੇ ਕਮਿਸ਼ਨ ਦੇ ਸਾਹਮਣੇ ਵਿਸਥਾਰ ਪੇਸ਼ਗੀ ਦਿੱਤੀ। ਵੇਰਵਾ ਹੇਠਾਂ ਸੰਖੇਪ ਵਿਚ ਦਿੱਤਾ ਗਿਆ ਹੈ :
ਵੋਟਰ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਰਾਜ ਵਿਚ ਚੱਲ ਰਹੇ ਦੂਜੇ ਐਸਐਮਆਰ ਦੌਰਾਨ 2 ਅਗਸਤ, 2024 ਨੂੰ ਪ੍ਰਕਾਸ਼ਿਤ ਡ੍ਰਾਫਟ ਵੋਟਰ ਸੂਚੀ ਅਨੁਸਾਰ, ਰਾਜ ਵਿਚ ਕੁੱਲ 2.01 ਕਰੋੜ ਵੋਟਰ ਰਜਿਸਟਰਡ ਹਨ, ਜਿਨ੍ਹਾਂ ਵਿਚ ਲਗਭਗ 1.06 ਕਰੋੜ ਪੁਰਸ਼ ਅਤੇ 95 ਲੱਖ ਮਹਿਲਾ ਵੋਟਰ ਹਨ। ਸੂਬੇ ਵਿਚ 4.52 ਲੱਖ ਤੋਂ ਵੱਧ ਪਹਿਲੀ ਵਾਰ ਵੋਟਰ (18-19 ਸਾਲ), 2.55 ਲੱਖ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜਨ ਅਤੇ 1.5 ਲੱਖ ਦਿਵਆਂਗ ਵੋਟਰ ਰਜਿਸਟਰਡ ਹਨ। 10,000 ਤੋਂ ਵੱਧ ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ। ਆਖੀਰੀ ਸੂਚੀ 27 ਅਗਸਤ, 2024 ਨੁੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਚੋਣ ਕੇਂਦਰ
ਸਮੀਖਿਆ ਦੌਰਾਨ ਚੋਣ ਕੇਂਦਰਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ, ਸੀਈਓ ਹਰਿਆਣਾ ਨੇ ਦਸਿਆ ਕਿ ਵਿਧਾਨਸਭਾ ਚੋਣਾਂ ਵਿਚ ਕੁੱਲ 20,629 ਚੋਣ ਕੇਂਦਰ ਸਥਾਪਿਤ ਕੀਤੇ ਜਾਣਗੇ, ਜੋ ਕਿ 2019 ਦੇ ਵਿਧਾਨਸਭਾ ਚੋਣਾਂ ਤੋਂ 817 ਵੱਧ ਹਨ। ਇੰਨ੍ਹਾਂ ਵਿੱਚੋਂ 13,497 ਗ੍ਰਾਮੀਣ ਖੇਤਰਾਂ ਵਿਚ ਹੋਣ, ਜਦੋਂ ਕਿ 7,132 ਸ਼ਹਿਰੀ ਚੋਣ ਕੇਂਦਰ ਹੋਣਗੇ, ਜਿਨ੍ਹਾਂ ਵਿਚ ਪ੍ਰਤੀ ਚੋਣ ਕੇਂਦਰ ਔਸਤਨ 977 ਵੋਟਰ ਹੌਣਗੇ। ਮਹਿਲਾਵਾਂ ਅਤੇ ਨੌਜੁਆਨਾਂ ਦੇ ਵਿਚ ਚੋਣ ਨੂੰ ਪ੍ਰੋਤਸਾਹਨ ਦੇਣ ਲਈ 125 ਚੋਣ ਕੇਂਦਰਾਂ ਦਾ ਪ੍ਰਬੰਧਨ ਪੂਰੀ ਤਰ੍ਹਾ ਨਾਲ ਮਹਿਲਾਵਾਂ ਵੱਲੋਂ ਕੀਤਾ ਜਾਵੇਗਾ ਅਤੇ 116 ਚੋਣ ਕੇਂਦਰਾਂ ਦਾ ਪ੍ਰਬੰਧਨ ਨੌਜੁਆਨ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਹਰੇਕ ਵਿਧਾਨਸਭਾ ਖੇਤਰ ਵਿਚ ਇਕ ਚੋਣ ਕੇਂਦਰ 'ਤੇ ਦਿਵਆਂਗਾਂ ਨੂੰ ਵੀ ਤੈਨਾਤ ਕੀਤਾ ਜਾਵੇਗਾ।
ਸੀਈਓ ਹਰਿਆਣਾ ਨੇ ਦਸਿਆ ਕਿ ਘੱਟ ਤੋਂ ਘੱਟ 50 ਫੀਸਦੀ ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਦੇ ਈਸੀਆਈ ਦੇ ਨਿਰਦੇਸ਼ਾਂ ਨਾਲ ਅੱਗੇ ਵੱਧਦੇ ਹੋਏ, ਜਿੱਥੇ ਵੀ ਸੰਭਵ ਹੋਵੇ, 100 ਫੀਸਦੀ ਚੋਣ ਕੇਂਦਰਾਂ 'ਤੇ ਵੈਬਕਾਸਟਿੰਗ ਕੀਤੀ ਜਾਵੇਗੀ।
ਸੀਈਓ ਹਰਿਆਣਾ ਨੇ ਦਸਿਆ ਕਿ ਸ਼ਹਿਰੀ ਖੇਤਰਾਂ ਵਿਚ ਚੋਣ ਨੂੰ ਸਹੂਲਤਜਨਕ ਬਨਾਉਣ ਲਈ, ਹਾਈ ਰਾਇਜ ਸੋਸਾਇਟੀਜ/ਕਵਰਡ ਕੈਂਂਪਸ ਅਤੇ ਝੁੱਗੀ ਬਸਤੀਆਂ ਵਿਚ ਚੋਣ ਕੇਂਦਰਾਂ ਦੀ ਸਥਾਪਨਾ ਲਈ ਸਥਾਨ ਦਾ ਚੋਣ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕੀਤੀ ੧ਾ ਸਕੇ।
ਚੋਣ ਕੇਂਦਰਾਂ 'ਤੇ ਯਕੀਨੀ ਹੋਵੇਗੀ ਘੱਟੋ ਘੱਟ ਸਹੂਲਤਾਂ
ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਪੂਰੇ ਸੂਬੇ ਦੇ ਚੋਣ ਕੇਂਦਰਾਂ 'ਤੇ ਵੋਟਰਾਂ ਦੀ ਸਹੂਲਤ ਲਈ ਰੈਂਪ, ਪੇਯਜਲ, ਪਖਾਨੇ, ਬਿਜਲੀ, ਸ਼ੈਡ , ਕੁਰਸੀਆਂ ਆਦਿ ਵਰਗੀ ਯਕੀਨੀ ਘੱਟੋ ਘੱਟ ਸਹੂਲਤਾਂ ਉਪਲਬਧ ਹੋਣਗੀਆਂ।
ਤਕਨਾਲੋਜੀ
ਜਿਲ੍ਹਾਂ ਚੋਣ ਅਧਿਕਾਰੀਆਂ ਨੇ ਦਸਿਆ ਕਿ ਉਹ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਸਮੇਤ ਸਾਰੇ ਹਿੱਤਧਾਰਕਾਂ ਦੀ ਸਹੂਲਤ ਲਈ ਆਈਟੀ ਐਪਲੀਕੇਸ਼ਨ ਦੇ ਇਕ ਇਕੋਸਿਸਟਮ ਦੀ ਵਰਤੋ ਕਰਣਗੇ।
cVIGIL:ਇਹ ਐਪ ਨਾਗਰਿਕਾਂ ਨੁੰ ਕਿਸੇ ਵੀ ਚੋਣਾਵੀ ਉਲੰਘਣ ਅਤੇ ਦੁਰਵਿਹਾਰ ਦੀ ਰਿਪੋਰਟ ਕਰਨ ਦਾ ਅਧਿਕਾਰ ਦਿੰਦਾ ਹੈ। ਵਰਤੋ ਵਿਚ ਆਸਾਨ ਇਸ ਐਪ ਰਾਹੀਂ ਚੁੱਕੀ ਗਈ ਸ਼ਿਕਾਇਤਾਂ ਨੁੰ ਸੰਬੋਧਿਤ ਕਰਲ ਲਈ ਫਲਾਇੰਗ ਸਕਵਾਰਡ ਤੈਨਾਤ ਕੀਤੇ ਗਏ ਹਨ ਜੋ ਸ਼ਿਕਾਇਤਕਰਤਾ ਦੀ ਪਹਿਚਾਣ ਗੁਪਤ ਰੱਖਦਾ ਹੈ ਅਤੇ 100 ਮਿੰਟ ਦੇ ਅੰਦਰ ਪ੍ਰਤੀਕ੍ਰਿਆ ਦਾ ਭਰੋਸਾ ਦਿੰਦਾ ਹੈ।
SUVIDHA :ਇਹ ਉਮੀਦਵਾਰਾਂ ਲਈ ਇਕ ਸਿੰਗਲ ਵਿੰਡੋਂ ਐਪ ਹੈ, ਜਿਸ ਦੇ ਰਾਹੀਂ ਉਹ ਮੀਟਿੰਗ ਹਾਲ, ਰਾਜਨੀਤਿਕ ਰੈਲੀਆਂ ਦੇ ਲਈ ਮੈਦਾਨ ਦੀ ਬੁਕਿੰਗ ਆਦਿ ਦੀ ਮੰਜੂਰੀ ਲਹੀ ਅਪੀਲ ਕਰ ਸਕਦੇ ਹਨ। ਇਹ ਤਕਨਾਲੋਜੀ ਇਕ ਸਮਾਨ ਮੌਕਾ ਯਕੀਨੀ ਕਰਨ ਦੀ ਦਿਸ਼ਾ ਵਿਚ ਇਕ ਕਦਮ ਹੈ, ਕਿਉਂਕਿ ਮੰਜੂਰੀ ਬਿਨ੍ਹਾਂ ਕਿਸੇ ਵਿਵੇਕਾਧਿਕਾਰ ਦੇ, ਪਹਿਲਾਂ ਆਓ, ਪਹਿਲਾਂ ਪਾਓ ਦੇ ਆਂਧਾਰ 'ਤੇ ਦਿੱਤੀ ਜਾਂਦੀ ਹੈ।
KYC ਜਾਂ Know Your Candidate App ਜਾਗਰੁਕ ਵੋਟਰ ਨੂੰ ਪ੍ਰੋਤਸਾਹਨ ਦੇਣ ਲਈ ਇਕ ਕਦਮ ਹੈ। ਇਸ ਐਪ ਵਿਚ ਚੋਣਾਵੀ ਮੈਦਾਨ ਵਿਚ ਉਤਰੇ ਉਮੀਦਵਾਰਾਂ ਦੇ ਅਪਰਾਧਿਕ ਇਤਿਹਾਸ, ਜੇਕਰ ਕੋਈ ਹੋਵੇ, ਅਤੇ ਉਨ੍ਹਾਂ ਦੀ ਸੰਪਤੀ ਅਤੇ ਦੇਣਦਾਰੀਆਂ, ਵਿਦਿਅਕ ਵੇਰਵਾ, ਸ਼ਾਮਿਲ ਹੈ।
Saksham App ਵਿਸ਼ੇਸ਼ ਰੂਪ ਨਾਲ ਦਿਵਆਂਗ ਵੋਟਰਾਂ ਦੇ ਲਈ ਬਣਾਇਆ ਗਿਆ ਹੈ, ਜਿਸ ਵਿਚ ਕਈ ਤਰ੍ਹਾ ਦੀ ਐਕਸੇਸਬਿਲਿਟੀ ਸਹੂਲਤਾਂ ਇਨ-ਬਿਲਟ ਹਨ। ਦਿਵਆਂਗ ਵੋਟਰਾਂ ਲਈ ਚੋਣ ਤਜਰਬੇ ਨੂੰ ਆਸਾਨ ਬਨਾਉਣ ਲਈ ਇਸ ਐਪ ਰਾਹੀਂ ਚੋਣ ਕੇਂਦਰ 'ਤੇ ਪਿਕ-ੲਨ-ਡ੍ਰਾਪ ਸਹੂਲਤ, ਵਹੀਲਚੇਅਰ ਸਹਾਇਤਾ ਜਾਂ ਸਵੈਸੇਵੀ ਸਹਾਇਤਾ ਲਈ ਅਪੀਲ ਕੀਤੀ ਜਾ ਸਕਦੀ ਹੈ।
ਸਮੀਖਿਆ ਮੀਟਿੰਗ ਦੌਰਾਨ ਕਮਿਸ਼ਨ ਨੇ ਜਿਲ੍ਹਾ ਚੋਣ ਅਧਿਕਾਰੀਆਂ/ਪੁਲਿਸ ਸੁਪਰਡੈਂਟਾਂ ਦਾ ਪਾਲਣ ਲਈ ਹੇਠਾਂ ਲਿਖੇ ਨਿਰਦੇਸ਼ ਦਿੱਤੇ:
1. ਚੋਣ ਜਾਬਤਾ ਸਮੇਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋ 'ਤੇ ਰਾਜਨੀਤਿਕ ਪਾਰਟੀਆਂ ਵੱਲੋਂ ਚੁੱਕੀ ਗਈ ਚਿੰਤਾਵਾਂ ਦੇ ਸਬੰਧ ਵਿਚ ਕਮਿਸ਼ਨ ਨੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ, ਪੁਲਿਸ ਸੁਪਰਡੈਂਟਾਂ, ਰਾਜ ਪ੍ਰਸਾਸ਼ਨ ਦੀ ਪੂਰੀ ਨਿਰਪੱਖਤਾ ਨਾਲ ਕਾਰਜ ਕਰਨ ਅਤੇ ਸੁਤੰਤਰ ਅਤੇ ਨਿਰਪੱਖ ਚੋਣ ਲਈ ਸਮਾਨ ਮੌਕੇ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ।
2. ਜਿਲ੍ਹਾ ਚੋਣ ਅਧਿਕਾਰੀਆਂ ਦਾ ਵਿਸ਼ੇਸ਼ ਰੂਪ ਲਾਲ ਸਾਰੇ ਰਾਜਨੀਤਿਕ ਪਾਰਟੀਆਂ ਲਈ ਸਮਾਨ ਰੂਪ ਨਾਲ ਸਰਲ ਰਹਿਣ ਅਤੇ ਉਨ੍ਹਾਂ ਦੀ ਸ਼ਿਕਾਇਤਾਂ ਦਾ ਤੁਰੰਤ ਹੱਲ ਯਕੀਨੀ ਕਰਨ ਲਈ ਕਿਹਾ ਗਿਆ, ਇਸ ਤੋਂ ਇਲਾਵਾ ਉਹ ਸਮੇਂ-ਸਮੇਂ 'ਤੇ ਉਨ੍ਹਾਂ ਨਾਲ ਨਿਯਮਤ ਰੂਪ ਨਾਲ ਮਿਲਦੇ ਰਹਿਣ।
3. ਜਿਲ੍ਹਾ ਚੋਣ ਅਧਿਕਾਰੀਆਂ ਨੂੰ ਸਾਰੇ ਚੋਣ ਕੇਂਦਰਾਂ 'ਤੇ ਰੈਂਪ, ਵਹੀਲਚੇਅਰ ਅਤੇ ਬਜੁਰਗ ਅਤੇ ਦਿਵਆਂਗ ਵੋਟਰਾਂ ਲਈ ਸਵੈਸੇਵਕਾਂ ਸਮੇਤ ਘੱਟੋ ਘੱਟ ਸਹੂਲਤਾਂ ਯਕੀਨੀ ਕਰਨੀ ਹੋਵੇਗੀ।
4. ਸਾਰੇ ਚੋਣ ਕੇਂਦਰ ਭੂਤਲ 'ਤੇ ਹੋਣਗੇ ਅਤੇ ਵੋਟਰਾਂ ਦੇ ਨਿਵਾਸ ਤੋਂ 2 ਕਿਲੋਮੀਟਰ ਦੇ ਅੰਦਰ ਹੋਣਗੇ।
5. ਚੋਣ ਸਮੇਂ ਦੌਰਾਨ ਓਬਜਰਵਰ ਸਾਰੀ ਪਾਰਟੀਆਂ ਅਤੇ ਵੋਟਰਾਂ ਲਈ ਪਹੁੰਚਯੋਗ ਹੋਣਗੇ ਅਤੇ ਜਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਵੁਨ੍ਹਾਂ ਦੀ ਸੰਪਰਕ ਜਾਣਕਾਈ ਪਬਲਿਕ ਕੀਤੀ ਜਾਵੇਗੀ।
6. ਇਸ ਤੋਂ ਇਲਾਵਾ, ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਫਰਜੀ ਖਬਰਾਂ ਲਈ ਸੋਸ਼ਲ ਮੀਡੀਆ 'ਤੇ ਨਿਗਰਾਨੀ ਰੱਖਣ ਅਤੇ ਜਰੂਰਤ ਪੈਣ 'ਤੇ ਸਹੀ ਕਾਨੂੰਨੀ ਕਾਰਵਾਈ ਦੇ ਨਾਲ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਦੂਜੇ ਦਿਨ (ਯਾਨੀ 13 ਅਗਸਤ, 2024) ਦੀ ਡੀਆਰਆਈ, ਐਨਸੀਬੀ , ਰਾਜ ਅਤੇ ਕੇਂਦਰੀ ਜੀਐਸਟੀ, ਆਰਪੀਐਫ, ਆਰਬੀਆਈ, ਰਾਜ ਪੁਲਿਸ, ਇੰਕਮ ਟੈਕਸ, ਏਨਫੋਰਸਮੈਂਟ ਮੁੱਖ ਦਫ.ਤਰ ਆਦਿ ਵਰਗੇ ਲਗਭਗ 20 ਕੇਂਦਰੀ ਅਤੇ ਰਾਜ ਏਨਫੋਰਸਮੈਂਟ ਏਜੰਸੀਆਂ ਦੇ ਨਾਲ ਸਮੀਖਿਆ ਮੀਟਿੰਗ ਦੌਰਾਨ ਕਮਿਸ਼ਨ ਨੇ ਲੋਭ-ਲਾਲਚ ਮੁਕਤ ਚੋਣ 'ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਬਿਨ੍ਹਾਂ ਕਿਸੇ ਲਾਗ-ਲਪਟ ਦੇ ਕਮਿਸ਼ਨ ਨੇ ਚੋਣਾਂ ਵਿਚ ਧਨਬਲ ਦੇ ਇਸਤੇਮਾਲ ਦੇ ਪ੍ਰਤੀ ਆਪਣੀ ਜੀਰੋ ਟੋਲਰੇਂਸ ਵਿਅਕਤ ਕੀਤੀ।
ਏਨਫੋਰਸਮੈਂਟ ਏਜੰਸੀਆਂ ਨੂੰ ਹੇਠਾਂ ਲਖੇ ਨਿਰਦੇਸ਼ ਦਿੱਤੇ ਗਏ :
1. ਰਾਜ ਵਿਚ ਅਵੇਧ ਸ਼ਰਾਬ, ਨਕਦੀ ਅਤੇ ਨਸ਼ੀਲੀ ਦਵਾਈਆਂ ਦੇ ਪ੍ਰਵਾਹ ਨੁੰ ਰੋਕਨ ਲਈ ਸਾਰੀ ਏਨਫੋਰਸਮੈਂਟ ਏਜੰਸੀਆਂ ਨੂੰ ਤਾਲਮੇਲ ਢੰਗ ਨਾਲ ਕੰਮ ਕਰਨਾ ਹੋਵੇਗਾ।
2. ਕਿਸੇ ਵੀ ਤਰ੍ਹਾ ਦੇ ਲੋਭ-ਲਾਲਚ ਦੀ ਆਵਾਜਾਈ, ਸਟੋਰੇ੧ ਅਤੇ ਵੇਰਵਾ 'ਤੇ ਸਖਤ ਨਿਗਰਾਨੀ ਰੱਖਣ ਲਈ ਰੂਟ ਮੈਪ ਦੀ ਪਹਿਚਾਣ ਕੀਤੀ ਜਾਵੇ।
3. ਰਾਜ ਵਿਚ ਸ਼ਰਾਬ ਅਤੇ ਨਸ਼ੀਲੀ ਦਵਾਈਆਂ ਦੇ ਸਰਗਨਾਵਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
4. ਏਨਫੋਰਸਮੈਂਟ ਏਜੰਸੀਆਂ ਦੀ ਆਪਸ ਵਿਚ ਖੁਫੀਆਂ ਜਾਣਕਾਰੀ ਸਾਂਝੀ ਕਰਨੀ ਹੋਵੇਗੀ ਅਤੇ ਤਾਲਮੇਲ ਬਣਾ ਕੇ ਕੰਮ ਕਰਨਾ ਹੋਵੇਗਾ।
5. ਇਟਰ-ਸਟੇਟ ਬੋਡਰਾਂ 'ਤੇ ਮਹਤੱਵਪੂਰਨ ਚੈਕ ਪੋਸਟਾਂ 'ਤੇ 24&7 ਸੀਸੀਟੀਵੀ ਨਿਗਰਾਨੀ ਕੀਤੀ ਜਾਵੇ।
6. ਰਾਜ ਪੱਧਰੀ ਬੈਂਕਰਸ ਕਮੇਟੀ ਨਿਰਧਾਰਿਤ ਘੰਟਿਆਂ ਦੌਰਾਨ ਸਿਰਫ ਨਿਰਦੇਸ਼ਿਤ ਵਾਹਨਾਂ ਵਿਚ ਨਗਦੀ ਟ੍ਰਾਂਸਫਰ ਯਕੀਨੀ ਕਰੇਗੀ।
7. ਸਬੰਧਿਤ ਏਜੰਸੀਆਂ ਮਾਲ ਦੀ ਕਿਸੇ ਵੀ ਆਵਾਜਾਈ ਲਈ ਰਾਜ ਵਿਚ ਅਨਿਧਾਰਿਤ ਚਾਰਟਰਡ ਉੜਾਨਾਂ ਅਤੇ ਹੈਲੀਪੈਡ ਦੀ ਨਿਗਰਾਨੀ ਕਰੇਗੀ।
8. ਵੋਲਟ ਰਾਹੀਂ ਅਵੈਧ ਆਨਲਾਇਨ ਨਗਦੀ ਟ੍ਰਾਂਸਫਰ 'ਤੇ ਸਖਤ ਨਿਗਰਾਨੀ ਰੱਖੀ ਜਾਵੇ।
ਸਮੀਖਿਆ ਮੀਟਿੰਗਾਂ ਦੌਰਾਨ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।