Punjab Cabinet Decisions : ਪੰਜਾਬ ਕੈਬਨਿਟ ਨੇ NOC ਸਮੇਤ ਫਾਇਰ ਸੇਫਟੀ 'ਚ ਭਰਤੀ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ ਹੋਰ ਕਿਹੜੇ ਫ਼ੈਸਲਿਆਂ 'ਤੇ ਲੱਗੀ ਮੋਹਰ
ਚੰਡੀਗੜ੍ਹ, 14 ਅਗਸਤ 2024- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਬੈਠਕ ਹੋਈ, ਜਿਸ ਵਿਚ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿੱਚ ਫਾਇਰ ਸੇਫਟੀ 'ਚ ਭਰਤੀ ਲਈ ਸਰਟੀਫਿਕੇਟ ਲੈਣ ਦੀ ਮਿਆਦ ਇਕ ਤੋਂ ਵਧਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ। ਲੜਕੀਆਂ ਨੂੰ ਫਾਇਰ ਸੇਫਟੀ ਦੀ ਭਰਤੀ 'ਚ ਵਿਸ਼ੇਸ਼ ਛੋਟ ਦੇਣ ਦਾ ਫ਼ੈਸਲਾ ਲਿਆ ਹੈ।
ਪੰਜਾਬ ਕੈਬਨਿਟ ਨੇ ਕਈ ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫ਼ੈਸਲਾ ਲਿਆ ਗਿਆ ਹੈ। 31 ਜੁਲਾਈ 2024 ਤੱਕ ਜਿਹਨਾ ਲੋਕਾਂ ਦੇ ਜ਼ਮੀਨ ਦੇ ਬਿਆਨੇ ਜਾਂ ਰਜਿਸਟਰੀਆਂ ਹੋਈਆਂ, ਉਹਨਾਂ ਨੂੰ NOC ਲੈਣ ਦੀ ਲੋੜ ਨਹੀਂ ਪੈਣੀ। ਜਿਹਨਾਂ ਲੋਕਾਂ ਦਾ ਏਸ ਮਿਤੀ ਤੱਕ ਸਿਰਫ਼ ਬਿਆਨਾ ਹੋਇਆ ਸੀ, ਓਹਨਾਂ ਨੂੰ ਨਵੰਬਰ 2 ਤੱਕ ਦਾ ਸਮਾਂ ਦਿੱਤਾ ਜਾਊਗਾ ਆਪਣੀ ਰਜਿਸਟਰੀ ਕਰਵਾਉਣ ਲਈ। ਪਰ ਉਸਤੋਂ ਲੇਟ ਹੋਣ ਤੇ NOC ਲੈਣੀ ਲਾਜ਼ਮੀ ਹੋਊਗੀ। ਕੈਬਨਿਟ ਵੱਲੋਂ ਸਟੇਟ ਯੂ ਸਰਵਿਸਿਸ ਪਾਲਿਸੀ 2020 ਪਾਸ ਕੀਤੀ ਗਈ। ਹਰੇਕ ਪਿੰਡ ਵਿਚ ਯੂਥ ਕਲੱਬ ਹੋਣਗੇ। ਪੰਜਾਬ ਕੈਬਿਨੇਟ ਮੀਟਿੰਗ ਤੋਂ ਬਾਅਦ ਮੰਤਰੀ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਨੇ ਜਾਣਕਾਰੀ ਸਾਂਝੀ ਕੀਤੀ।
ਪੜ੍ਹੋ ਹੋਰ ਕਿਹੜੇ ਫ਼ੈਸਲੇ ਲਏ ਗਏ
- ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਾਈਲਡ ਡਿਸਏਬਲ 'ਚ ਬਦਲਾਅ ਕੀਤਾ ਗਿਆ ਹੈ।
- ਬਾਲ ਅਪੰਗਤਾ ਲਈ ਪੰਜਾਬ ਰਾਜ ਦੀ ਸਿੱਖਿਆ ਨੀਤੀ 'ਚ ਬਦਲਾਅ ਕੀਤਾ ਗਿਆ ਹੈ।
- ਫੈਮਿਲੀ ਕੋਰਟ 'ਚ ਕੌਂਸਲ ਫੀਸ 75 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਗਈ ਹੈ।