MD ਕਰ ਰਹੀ ਲੜਕੀ ਨਾਲ ਆਪਣੇ ਹੀ ਕਾਲਜ ਵਿੱਚ ਹੋਇਆ ਜਬਰ ਜਨਾਹ ਤੇ ਬਾਅਦ ਵਿੱਚ ਕੀਤਾ ਕਤਲ, ਇੱਕ ਘੋਰ ਅਪਰਾਧ : ਡਾ. ਜਨਕ ਰਾਜ ਸਿੰਗਲਾ
ਸੰਜੀਵ ਜਿੰਦਲ
ਮਾਨਸਾ, 14 ਅਗਸਤ 2024 : IMA ਮਾਨਸਾ ਵੱਲੋਂ ਬੁਲਾਈ ਗਈ ਇੱਕ ਮੀਟਿੰਗ ਵਿੱਚ ਕੋਲਕਾਤਾ ਵਿਖੇ ਇੱਕ ਮੈਡੀਕਲ ਕਾਲਜ ਵਿੱਚ MD ਦੇ ਦੂਜੇ ਸਾਲ ਦੀ ਵਿਦਿਆਰਥਣ ਨਾਲ ਬਲਾਤਕਾਰ ਅਤੇ ਬਾਅਦ ਵਿੱਚ ਬੇ ਰਹਿਮੀ ਨਾਲ ਕੀਤੇ ਗਏ ਕਤਲ ਦੀ ਘੋਰ ਨਿੰਦਾ ਕੀਤੀ ਗਈ।
ਇਸ ਮੌਕੇ ਬੋਲਦਿਆ ਸੰਸਥਾ ਦੇ ਪ੍ਧਾਨ ਡਾ ਜਨਕ ਰਾਜ ਸਿੰਗਲਾ,ਜਨਰਲ ਸਕੱਤਰ ਡਾ ਸ਼ੇਰ ਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾ ਸੁਰੇਸ਼ ਸਿੰਗਲਾ ਨੇ ਕਿਹਾ ਕਿ ਜੇ ਇਹ ਪੜੀਆ ਲਿਖੀਆ ਕੁਆਲੀਫਾਈਡ ਕੁੜੀਆ,ਆਪਣੇ ਹੀ ਕਾਲਜ ਵਿੱਚ,ਡਿਊਟੀ ਦੌਰਾਨ ਸੁਰੱਖਿਅਤ ਨਹੀ,ਤਾਂ ਇਹ ਦੇਸ਼ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਅਜਿਹੀਆ ਬੱਚੀਆ ਦੇਸ਼ ਲਈ ਗਹਿਣਿਆ ਵਾਗ ਹਨ,ਦੇਸ਼ ਦੀ ਇੱਜਤ ਹਨ ਅਤੇ ਦੇਸ਼ ਦਾ ਭਵਿੱਖ ਹਨ॥ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ,ਉਹ ਘੱਟ ਹੈ॥ਉਹਨਾ ਕਿਹਾ ਕਿ ਦੇਸ਼ ਦੀਆ ਸਾਰੀਆ ਸਮਾਜਿਕ ,ਧਾਰਮਿਕ, ਰਾਜਨੀਤਿਕ ਸੰਸਥਾਵਾ ਨੂੰ ਵੀ ਇਸ ਘਟਨਾ ਦੀ ਨਿੰਦਾ ਕਰਕੇ ਸਰਕਾਰਾ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਲਈ ਕੰਮ ਕਰਨ ਲਈ ਸੇਫ ਮਾਹੌਲ ਵਾਸਤੇ ਕਦਮ ਚੁੱਕਣੇ ਚਾਹੀਦੇ ਹਨ॥ਉਹਨਾ ਇਸ ਮੌਕੇ ਹਸਪਤਾਲ ਪਰਸ਼ਾਸਨ ਅਤੇ ਸਰਕਾਰ ਨੂੰ ਵੀ ਲਾਹਨਤਾ ਪਾਈਆ,ਜੋ ਕਿ ਪਹਿਲਾ ਆਪਣੀ ਡਿਊਟੀ ਵਿੱਚ ਫੇਲ ਹੋਏ ਅਤੇ ਬਾਅਦ ਵਿੱਚ ਵੀ ਪਰਦਾ ਪਾਉਣ ਦੀ ਕੋਸ਼ਿਸ ਕਰਦੇ ਰਹੇ। ਉਹ ਤਾਂ ਧੰਨਵਾਦ ਉਥੋਂ ਦੇ ਅਤੇ ਦੇਸ਼ ਦੇ ਡਾਕਟਰ ਐਸੋਸੀਏਸ਼ਨਾ ਦਾ ਜਿੰਨਾ ਨੇ ਰੋਸ਼ ਪ੍ਰਦਰਸ਼ਨ ਕੀਤੇ ਅਤੇ ਧੰਨਵਾਦ ਮਾਨਯੋਗ ਹਾਈਕੋਰਟ ਦਾ ਜਿੰਨਾ ਨੇ ਐਫ ਆਈ ਆਰ ਕਰਵਾ ਕੇ ਕੇਸ ਨੂੰ ਸੀ ਬੀ ਆਈ ਹਵਾਲੇ ਕੀਤਾ ।
ਇਸ ਮੌਕੇ ਹਾਜ਼ਰ ਡਾ. ਪਰਸ਼ੋਤਮ ਗੋਇਲ, ਡਾ. ਨਰੇਸ਼ ਬੰਸਲ, ਡਾ. ਸੁਬੋਧ ਗੁਪਤਾ, ਡਾ. ਅਸ਼ੋਕ ਕਾਂਸਲ, ਡਾ. ਰਕੇਸ਼ ਗਰਗ, ਡਾ. ਡੁਮੇਲੀ, ਡਾ. ਬਰਾੜ, ਡਾ. ਮਨੋਜ ਗੋਇਲ, ਡਾ. ਗੁਰਜੀਵਨ, ਡਾ.ਅਨਿਲ ਮੋਗਾ, ਡਾ. ਹਰਪਾਲ, ਡਾ. ਵਿਸ਼ਾਲ, ਡਾ. ਰਾਜ ਜਿੰਦਲ, ਡਾ. ਤਰਲੋਕ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਿਸ ਲਈ ਭਾਵੇਂ ਸਰਕਾਰਾਂ ਆਪਣੇ ਕਾਨੂੰਨ ਬਦਲਣ, ਚਾਹੇ ਮਾਨਯੋਗ ਅਦਾਲਤ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਨ ਤੇ ਭਾਵੇਂ ਮਨੁੱਖੀ ਅਧਿਕਾਰੀਆਂ ਵਾਲੇ ਵੀ ਥੋੜੀ ਢਿੱਲ ਦੇਣ ਤਾਂ ਜੋ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਘਿਨਾਉਣਾ ਅਪਰਾਧ ਕਰਨ ਦੀ ਸੋਚ ਵੀ ਨਾ ਸਕੇ।