PM ਮੋਦੀ ਨੇ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ 'ਤੇ 11ਵੀਂ ਵਾਰ ਤਿਰੰਗਾ ਲਹਿਰਾਇਆ (Video)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਸਭ ਤੋਂ ਪਹਿਲਾਂ ਕੁਦਰਤੀ ਆਫ਼ਤਾਂ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ।
ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ, PM ਮੋਦੀ ਨੇ ਕਿਹਾ, "ਅੱਜ ਦਾ ਦਿਨ ਭਾਰਤ ਮਾਤਾ ਦੇ ਅਣਗਿਣਤ ਭਗਤਾਂ ਨੂੰ ਸ਼ਰਧਾਂਜਲੀ ਦੇਣ ਦਾ ਤਿਉਹਾਰ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਸੰਘਰਸ਼ ਕੀਤਾ। ਸਾਡੇ ਕਿਸਾਨਾਂ, ਸੈਨਿਕਾਂ ਅਤੇ ਨੌਜਵਾਨਾਂ ਦੀ ਆਜ਼ਾਦੀ ਪ੍ਰਤੀ ਹਿੰਮਤ ਅਤੇ ਸਮਰਪਣ ਵਿਸ਼ਵ ਲਈ ਇੱਕ ਪ੍ਰੇਰਨਾਦਾਇਕ ਘਟਨਾ ਹੈ। ਆਜ਼ਾਦੀ ਤੋਂ ਪਹਿਲਾਂ 40 ਕਰੋੜ ਦੇਸ਼ ਵਾਸੀਆਂ ਨੇ ਜਜ਼ਬਾ ਦਿਖਾਇਆ ਅਤੇ ਸੰਕਲਪ ਲੈ ਕੇ ਤੁਰ ਪਏ।