Breaking : ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਆਪ-ਕਾਂਗਰਸ ਗੱਠਜੋੜ ਦੀ ਸੰਭਾਵਨਾ, ਕਾਂਗਰਸ ਨੇ ਬਣਾਈ ਕਮੇਟੀ
ਚੰਡੀਗੜ, 4 ਸਤੰਬਰ 2024 : ਦਿੱਲੀ ਦੇ ਕਾਂਗਰਸ ਮੁੱਖ ਦਫ਼ਤਰ ਵਿੱਚ ਮੰਗਲਵਾਰ ਨੂੰ ਰਾਹੁਲ ਗਾਂਧੀ ਦੀ ਪ੍ਰਧਾਨ ਕਾਂਗਰਸ ਕੇਂਦਰੀ ਚੋਣ ਸਭਾ ਦੀ ਦੂਜੀ ਮੀਟਿੰਗ ਹੋਈ। ਹਰਿਆਣਾ ਚੋਣ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਦੀ ਸੰਭਾਵਨਾ ਹੈ। ਇਸ ਮਨਸੂਬੇ ਨੂੰ ਸਿਰੇ ਚੜ੍ਹਾਉਣ ਲਈ ਕਾਂਗਰਸ ਪਾਰਟੀ ਨੇ ਕਿਹਾ ਕਿ ਕੇਸੀ ਵੇਣੁਗੋਪਾਲ ਦੀ ਅਗਵਾਈ ਵਿੱਚ ਦੀਪ ਬਾਬਰੀਆ, ਅਜੈ ਮਾਕਨ ਅਤੇ ਭੂਪੇਂਦਰ ਹੁੱਡਾ ਦੀ ਕਮੇਟੀ ਬਣਾਈ ਗਈ ਹੈ। ਇਥੇ ਦਸ ਦਈਏ ਕਿ ਕਾਂਗਰਸ-ਆਪ ਨੇ ਚੰਡੀਗੜ ਵਿੱਚ ਗੱਠਜੋੜ ਕਰ ਕੇ ਨਗਰ ਨਿਗਮ ਅਤੇ ਲੋਕ ਸਭਾ ਦੀ ਚੋਣ ਜਿੱਤੀ ਸੀ।
ਇਥੇ ਇਹ ਵੀ ਦਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ 10 ਸੀਟਾਂ ਦੀ ਮੰਗ ਕਰ ਰਹੀ ਹੈ, ਜਦਕਿ ਕਾਂਗਰਸ ਸੱਤ ਸੀਟਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। INDIA ਬਲਾਕ ਦੀਆਂ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਸਖ਼ਤ ਗੱਲਬਾਤ ਕਰ ਰਹੀਆਂ ਹਨ। ਮੰਗਲਵਾਰ ਤੱਕ, ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ 90 ਵਿੱਚੋਂ 66 ਸੀਟਾਂ ਲਈ ਉਮੀਦਵਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।