ਉੱਤਰਕਾਸ਼ੀ 'ਚ ਵਰੁਣਾਵਤ ਪਹਾੜ 'ਤੇ ਫਿਰ ਢਿੱਗਾਂ ਡਿੱਗੀਆਂ
ਉੱਤਰਾਖੰਡ : ਉੱਤਰਕਾਸ਼ੀ ਜ਼ਿਲੇ 'ਚ ਮੰਗਲਵਾਰ ਦੇਰ ਰਾਤ ਕਰੀਬ 3 ਘੰਟੇ ਤੱਕ ਭਾਰੀ ਮੀਂਹ ਪਿਆ, ਜਿਸ ਕਾਰਨ ਵਰੁਣਾਵਤ ਪਹਾੜ 'ਤੇ ਇਕ ਵਾਰ ਫਿਰ ਢਿੱਗਾਂ ਡਿੱਗ ਗਈਆਂ। 45 ਮਿੰਟਾਂ ਦੇ ਅੰਦਰ 5 ਵਾਰ ਢਿੱਗਾਂ ਡਿੱਗੀਆਂ। ਸੜਕ 'ਤੇ ਪੱਥਰ ਅਤੇ ਮਲਬਾ ਡਿੱਗ ਗਿਆ। ਇੰਨਾ ਮਲਬਾ ਆਇਆ ਕਿ ਮਸਜਿਦ ਮੁਹੱਲਾ, ਜਲ ਸੰਸਥਾ ਕਲੋਨੀ ਅਤੇ ਗੋਫੀਆਰਾ ਇਲਾਕੇ 'ਚ ਦਹਿਸ਼ਤ ਫੈਲ ਗਈ। ਕਰੀਬ 50 ਘਰ ਮਲਬੇ ਹੇਠ ਦੱਬ ਗਏ ਅਤੇ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਘਰ ਛੱਡ ਕੇ ਜਾਣ ਲਈ ਮਜਬੂਰ ਹੋਏ।