ਪੰਜਾਬ ਕੈਬਨਿਟ ਨੇ ਪੁਰਾਣੀਆਂ ਗੱਡੀਆਂ ਦੇ Tax, ਨਵੀਂ ਸਿੱਖਿਆ ਨੀਤੀ ਸਮੇਤ ਲਏ ਕਈ ਅਹਿਮ ਫ਼ੈਸਲੇ
ਚੰਡੀਗੜ੍ਹ, 5 ਸਤੰਬਰ 2024- ਪੰਜਾਬ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ, ਮੀਟਿੰਗ ਵਿਚ ਪੰਜਾਬ ਕੈਬਨਿਟ ਦੇ ਅੰਦਰ ਨਵੀਂ ਸਿੱਖਿਆ ਨੀਤੀ ਲਿਆਉਣ ਲਈ ਵਿਚਾਰ ਵਟਾਂਦਰਾ ਹੋਇਆ। ਇਹ ਨੀਤੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਤਕਨੀਕੀ ਸਿੱਖਿਆ ਦੇਣ ਵੱਲ ਜ਼ਿਆਦਾ ਧਿਆਨ ਦੇਵੇਗੀ। ਇਸ ਸਾਲ #SchoolOfEminence ਵਿੱਚ ਦਾਖਲਾ ਲੈਣ ਲਈ 2 ਲੱਖ ਬੱਚਿਆਂ ਨੇ ਅਰਜ਼ੀਆਂ ਭੇਜੀਆਂ ਹਨ।
ਇਸ ਦੇ ਨਾਲ ਹੀ ਕੈਬਨਿਟ ਨੇ ਪੈਟਰੋਲ ਅਤੇ ਡੀਜ਼ਲ ਉਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਦਾ ਫੈਸਲਾ ਲਿਆ। ਪੈਟਰੋਲ ਹੁਣ 62 ਪੈਸੇ ਮਹਿੰਗਾ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ।
ਚੀਮਾ ਨੇ ਅੱਗੇ ਦੱਸਿਆ ਕਿ, ਪਹਿਲਾਂ ਪੁਰਾਣੀਆਂ ਗੱਡੀਆਂ ਤੋਂ ਤਿਮਾਹੀ ਬਾਅਦ Tax ਵਸੂਲ ਕੀਤਾ ਜਾਂਦਾ ਸੀ। ਹੁਣ ਪੁਰਾਣੇ ਵਾਹਨ 1 ਸਾਲ ਬਾਅਦ ਵੀ Tax ਦੇ ਸਕਦੇ ਨੇ। ਨਵੇਂ ਗੁਡਜ਼ ਵਾਹਨਾਂ ਨੂੰ ਖਰੀਦਣ ਵਾਲੇ ਜੇਕਰ ਇਕੱਠਾ 4 ਸਾਲ ਦਾ ਟੈਕਸ ਭਰਨਗੇ ਤਾਂ 10% ਦੀ ਛੋਟ ਤੇ ਜੇ 8 ਸਾਲ ਦਾ Tax ਭਰਨਗੇ ਤਾਂ 20% ਦੀ ਛੋਟ ਮਿਲੇਗੀ।
ਇਸ ਤੋਂ ਇਲਾਵਾ ਚੀਮਾ ਨੇ ਇਹ ਵੀ ਦੱਸਿਆ ਕਿ, ਮਾਨ ਸਰਕਾਰ ਦੀ OTS-3 ਸਕੀਮ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ, ਹਾਲਾਂਕਿ ਕਾਂਗਰਸ ਦੇ ਸਮੇਂ ਲਿਆਂਦੀਆਂ OTS-1 ਤੇ OTS-2 ਸਕੀਮ FAIL ਰਹੀਆਂ। OTS-3 ਦੇ ਲਾਭ ਇਹ ਹਨ ਕਿ, ਪੰਜਾਬ ਦੇ ਖ਼ਜ਼ਾਨੇ ’ਚ ਆਏ ₹164.35 ਕਰੋੜ, ਲਗਭਗ 70,311 ਲੋਕਾਂ ਨੂੰ ਇਸਦਾ ਫ਼ਾਇਦਾ ਹੋਇਆ, ਜਲਦ ਹੀ OTS-3 ਸਕੀਮ ਦੇ ਦਾਇਰੇ ਨੂੰ ਹੋਰ ਵੀ ਵਧਾਇਆ ਜਾਵੇਗਾ।