ਸ਼ਾਹਰੁਖ ਖਾਨ ਦਿੰਦੇ ਨੇ ਸਭ ਤੋਂ ਵੱਧ ਟੈਕਸ! ਸਲਮਾਨ ਖ਼ਾਨ ਅਤੇ ਅਮਿਤਾਬ ਬੱਚਨ ਨੂੰ ਵੀ ਪਿੱਛੇ ਛੱਡਿਆ
ਐਡਵਾਂਸ ਟੈਕਸ ਵਜੋਂ 92 ਕਰੋੜ ਰੁਪਏ ਦਾ ਭੁਗਤਾਨ ਕੀਤਾ
ਨਵੀਂ ਦਿੱਲੀ : ਵਿੱਤੀ ਸਾਲ 2024 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸਾਲ ਸ਼ਾਹਰੁਖ ਖਾਨ ਨੇ ਭਾਰਤ ਵਿੱਚ ਮਸ਼ਹੂਰ ਹਸਤੀਆਂ ਵਿੱਚੋਂ ਸਭ ਤੋਂ ਵੱਧ ਟੈਕਸ ਅਦਾ ਕੀਤਾ ਹੈ , ਉਸਨੇ ਐਡਵਾਂਸ ਟੈਕਸ ਵਜੋਂ 92 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
ਸਾਲ 2024 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਭਾਰਤੀ ਸੈਲੇਬਸ ਦੀ ਸੂਚੀ ਸਾਹਮਣੇ ਆਈ ਹੈ। ਇਸ ਲਿਸਟ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਨਾਂ ਸਭ ਤੋਂ ਉੱਪਰ ਹੈ। ਥਲਪਤੀ ਵਿਜੇ ਦੂਜੇ ਸਥਾਨ 'ਤੇ ਹਨ। ਕ੍ਰਿਕਟਰ ਵਿਰਾਟ ਕੋਹਲੀ ਦਾ ਨਾਂ ਵੀ ਟਾਪ 10 ਦੀ ਸੂਚੀ 'ਚ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਵਿੱਤੀ ਸਾਲ 2024 'ਚ ਇਨ੍ਹਾਂ ਸੈਲੇਬਸ ਨੇ ਕਿੰਨਾ ਟੈਕਸ ਅਦਾ ਕੀਤਾ......
ਫਾਰਚਿਊਨ ਇੰਡੀਆ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਨੇ ਵਿੱਤੀ ਸਾਲ 2024 'ਚ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਸ਼ਾਹਰੁਖ ਤੋਂ ਬਾਅਦ ਇਸ ਲਿਸਟ 'ਚ ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਦਾ ਨਾਂ ਹੈ। ਤਾਮਿਲ ਸੁਪਰਸਟਾਰ ਨੇ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਉਥੇ ਹੀ ਸਲਮਾਨ ਖਾਨ ਇਸ ਸੂਚੀ 'ਚ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਨੇ 75 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਵਿਰਾਟ ਕੋਹਲੀ ਨੇ ਇੰਨਾ ਟੈਕਸ ਅਦਾ ਕੀਤਾ ਹੈ
ਦੱਸ ਦੇਈਏ ਕਿ ਅਮਿਤਾਭ ਨੇ ਵਿੱਤੀ ਸਾਲ 2024 'ਚ 71 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਉਥੇ ਹੀ ਕ੍ਰਿਕਟਰ ਵਿਰਾਟ ਕੋਹਲੀ 66 ਕਰੋੜ ਰੁਪਏ ਦਾ ਟੈਕਸ ਭਰ ਕੇ ਇਸ ਸੂਚੀ 'ਚ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ।
ਰਿਤਿਕ ਰੋਸ਼ਨ ਦਾ ਨਾਂ ਵੀ ਟਾਪ 10 'ਚ ਹੈ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ ਦੇ ਸਿਖਰਲੇ 10 ਵਿੱਚ ਸਿਰਫ਼ ਵਿਰਾਟ ਕੋਹਲੀ, ਐਮਐਸ ਧੋਨੀ (38 ਕਰੋੜ ਰੁਪਏ) ਅਤੇ ਸਚਿਨ ਤੇਂਦੁਲਕਰ (28 ਕਰੋੜ ਰੁਪਏ) ਹੀ ਆਪਣੀ ਥਾਂ ਬਣਾ ਸਕੇ ਹਨ। ਹੋਰ ਖੇਡਾਂ ਦੇ ਖਿਡਾਰੀਆਂ ਦੇ ਨਾਂ ਸਿਖਰਲੇ 20 ਵਿਚ ਹਨ। ਉਥੇ ਹੀ 'ਫਾਈਟਰ' ਅਭਿਨੇਤਾ ਰਿਤਿਕ ਰੋਸ਼ਨ 28 ਕਰੋੜ ਰੁਪਏ ਦਾ ਟੈਕਸ ਭਰ ਕੇ ਇਸ ਸੂਚੀ 'ਚ 10ਵੇਂ ਸਥਾਨ 'ਤੇ ਹਨ।