← ਪਿਛੇ ਪਰਤੋ
ਸੜਕ ਹਾਦਸੇ 'ਚ ਭਾਰਤੀ ਫੌਜ ਦੇ ਚਾਰ ਜਵਾਨਾਂ ਦੀ ਮੌਤ ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਪੇਡੋਂਗ ਤੋਂ ਪਾਕਯੋਂਗ ਜ਼ਿਲੇ ਦੇ ਸਿਲਕ ਰੂਟ 'ਤੇ ਜ਼ੁਲੁਕ ਨੂੰ ਜਾਂਦੇ ਹੋਏ ਅੱਜ ਇਕ ਸੜਕ ਹਾਦਸੇ 'ਚ ਭਾਰਤੀ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਡਰਾਈਵਰ ਪ੍ਰਦੀਪ ਪਟੇਲ ਮੱਧ ਪ੍ਰਦੇਸ਼, ਕਾਰੀਗਰ ਡਬਲਯੂ ਪੀਟਰ ਮਣੀਪੁਰ, ਨਾਇਕ ਗੁਰਸੇਵ ਸਿੰਘ ਹਰਿਆਣਾ ਅਤੇ ਸੂਬੇਦਾਰ ਕੇ ਥੰਗਾਪਾਂਡੀ ਤਾਮਿਲਨਾਡੂ ਸ਼ਾਮਲ ਹਨ। ਡਰਾਈਵਰ ਸਮੇਤ ਸਾਰੇ ਮ੍ਰਿਤਕ ਫੌਜੀ ਪੱਛਮੀ ਬੰਗਾਲ ਦੇ ਬੀਨਾਗੁੜੀ ਦੀ ਇਕ ਯੂਨਿਟ ਨਾਲ ਸਬੰਧਤ ਸਨ।
Total Responses : 25562