ਦੁਕਾਨਦਾਰਾਂ ਨੇ ਡਾਕਖਾਨਾ ਚੌਂਕ ਬੰਦ ਕਰਨ ਲਗਾਇਆ ਧਰਨਾ, ਐਕਸੀਅਨ ਨੇ ਮਾਫੀ ਮੰਗ ਛੁਡਵਾਈ ਜਾਨ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਦੇਰ ਰਾਤ ਗੁਰਦਾਸਪੁਰ ਦੇ ਅਮਾਂਵਵਾੜਾ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਭਾਰੀ ਨੁਕਸਾਨ ਹੋਇਆ ਸੀ ਅੱਜ ਸਾਰੇ ਦੁਕਾਨਦਾਰਾਂ ਨੇ ਇਕੱਠਿਆਂ ਹੋ ਕੇ ਬਿਜਲੀ ਵਿਭਾਗ ਨੂੰ ਦਫਤਰ ਜਾ ਕੇ ਮੰਗ ਕੀਤੀ ਕਿ ਬਾਜ਼ਾਰ ਅੰਦਰ ਨਵੀਆਂ ਤਾਰਾਂ ਪਾਈਆਂ ਜਾਣ ਤਾਂ ਜੋ ਸ਼ਾਰਟ ਸਰਕਟ ਨਾ ਹੋਵੇ ਪਰ ਬਿਜਲੀ ਵਿਭਾਗ ਦੇ ਐਕਸੀਅਨ ਵੱਲੋਂ ਦੁਕਾਨਦਾਰਾਂ ਦੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਾ ਕਰਨ ਦੇ ਰੋਸ਼ ਵਜੋਂ ਅੱਜ ਦੁਕਾਨਦਾਰਾਂ ਨੇ ਡਾਕਖਾਨਾ ਚੌਂਕ ਨੂੰ ਬੰਦ ਕਰਕੇ ਬਿਜਲੀ ਵਿਭਾਗ ਗੁਰਦਾਸਪੁਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅੱਤੇ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਐਕਸੀਅਨ ਦੁਕਾਨਦਾਰਾ ਦੇ ਕੋਲੋਂ ਆ ਕੇ ਮਾਫੀ ਮੰਗੇ ਅਤੇ ਬਾਜ਼ਾਰ ਅੰਦਰ ਨਵੀਆਂ ਤਾਰਾਂ ਪਾਈਆਂ ਜਾਣ ਜਦੋਂ ਤੱਕ ਨਵੀਆਂ ਤਾਰਾਂ ਨਹੀਂ ਪਾਈਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਡਾਕਖਾਨਾ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਬੀਤੀ ਦੇਰ ਰਾਤ ਅਮਾਂਵਵਾੜਾ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਕਰਕੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਐਕਸੀਅਨ ਦਫਤਰ ਵਿਖੇ ਜਾ ਕੇ ਮੰਗ ਕਰ ਰਹੇ ਸਨ ਕਿ ਬਾਜ਼ਾਰ ਅੰਦਰ ਪੁਰਾਣੀਆਂ ਤਾਰਾਂ ਬਦਲੀਆਂ ਜਾਨ ਤਾਂ ਜੌ ਭਵਿੱਖ ਵਿਚ ਸ਼ਾਰਟ ਸਰਕਟ ਨਾਲ਼ ਕਿੱਸੇ ਦੀ ਵੀ ਦੁਕਾਨ ਨੂੰ ਅੱਗ ਨਾ ਲੱਗੇ ਪਰ ਐਕਸੀਅਨ ਕੁਲਦੀਪ ਸਿੰਘ ਨੇ ਦੁਕਾਨਦਾਰਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਕਿਹਾ ਕਿ ਇਹ ਦੁਕਾਨਾਂ ਉਸਨੇ ਨਹੀਂ ਸਾੜੀਆਂ ਅਤੇ ਜਦੋਂ ਉਹਨਾਂ ਦੇ ਕੋਲੋਂ ਫੰਡ ਆਏਗਾ ਉਦੋਂ ਤਾਰਾਂ ਬਦਲੀਆਂ ਜਾਣਗੀਆਂ ਜਿਸਦੇ ਰੋਸ਼ ਵਜੋਂ ਅੱਜ ਦੁਕਾਨਦਾਰਾਂ ਨੇ ਇਕੱਠੇ ਹੋਕੇ ਡਾਕਖਾਨਾ ਚੌਂਕ ਨੂੰ ਬੰਦ ਕਰ ਦਿੱਤਾ ਅਤੇ ਬਿੱਜਲੀ ਵਿਭਾਗ ਦੇ ਐਕਸੀਅਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਐਕਸੀਅਨ ਕੁਲਦੀਪ ਸਿੰਘ ਜਿਸਨੇ ਦੁਕਾਨਦਾਰਾਂ ਦੇ ਨਾਲ ਦੁਰਵਿਹਾਰ ਕੀਤਾ ਹੈ ਉਹ ਆਕੇ ਦੁਕਾਨਦਾਰਾਂ ਦੇ ਕੋਲ ਮਾਫੀ ਮੰਗੇ ਅਤੇ ਜਲਦ ਦੁਕਾਨਾਂ ਦੇ ਬਾਹਰ ਨਵੀਆਂ ਤਾਰਾਂ ਪਾਈਆਂ ਜਾਣ ਜਿਸ ਤੋਂ ਬਾਅਦ ਮੌਕੇ ਤੇ ਧਰਨੇ ਵਾਲ਼ੀ ਜਗ੍ਹਾ ਤੇ ਪੁਹੰਚ ਕੇ ਬਿਜਲੀ ਵਿਭਾਗ ਦੇ ਐਕਸੀਅਨ ਕੁਲਦੀਪ ਸਿੰਘ ਨੇ ਦੁਕਾਨਦਾਰਾਂ ਦੇ ਕੋਲੋਂ ਮਾਫੀ ਮੰਗੀ ਅਤੇ ਕਿਹਾ ਕਿ ਜਲਦ ਨਵੀਆਂ ਤਾਰਾਂ ਪਾਈਆਂ ਜਾਣਗੀਆਂ ਤਾਂ ਜੋ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਪ੍ਰਦਰਸ਼ਨ ਬੰਦ ਕੀਤਾ।