ਘਾੜ ਇਲਾਕੇ ਦੇ ਪਿੰਡਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨਾਲ ਮਿਲਾਉਣ ਵਾਲੀ ਸੜਕ ਦਾ ਹਲਕਾ MLA ਦਿਨੇਸ਼ ਚੱਢਾ ਨੇ ਰੱਖਿਆ ਨੀਂਹ ਪੱਥਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 5 ਸਤੰਬਰ 2024-ਘਾੜ ਇਲਾਕੇ ਦੇ ਪਿੰਡਾਂ ਪੁਰਖਾਲੀ, ਕਕੌਟ, ਮਾਜਰੀ ਘਾੜ, ਖੇੜੀ ਅਤੇ ਹਰੀਪੁਰ ਆਦਿ ਨੂੰ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨਾਲ ਜੋੜਨ ਵਾਲੀ ਸੜਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਮਾਜਰੀ ਘਾੜ ਵਿਖੇ ਰੱਖਿਆ ਗਿਆ ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨਾਲ ਆਪਸ ਚ ਮਿਲਾਉਣ ਵਾਲੀ 21.50 ਕਿਲੋਮੀਟਰ ਲੰਬਾਈ ਵਾਲੀ ਇਹ ਇੱਕ ਅਤਿ ਮਹੱਤਵਪੂਰਨ ਸੜਕ ਹੈ ਜੋ ਕਿ ਇਲਾਕੇ ਲਈ ਵਰਦਾਨ ਸਾਬਿਤ ਹੋਵੇਗੀ l ਉਨਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਖੇਤਰ ਇੰਡਸਟਰੀ ਦਾ ਵੱਡਾ ਹੱਬ ਹੈ।
ਉਹਨਾਂ ਕਿਹਾ ਕਿ ਇਹਨਾਂ ਫੈਕਟਰੀਆਂ ਚ ਤਿਆਰ ਹੋਣ ਵਾਲੇ ਮਾਲ ਨੂੰ ਚੰਡੀਗੜ੍ਹ ਲੈ ਕੇ ਜਾਣ ਲਈ ਵਾਇਆ ਬੱਦੀ ਜਾਂ ਵਾਇਆ ਰੂਪਨਗਰ ਜਾਣਾ ਪੈਂਦਾ ਸੀ ਪਰ ਹੁਣ ਇਹ ਸੜਕ ਬਣਨ ਨਾਲ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਅਤੇ ਆਮ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਜਾਣਾ ਬਹੁਤ ਆਸਾਨ ਹੋ ਜਾਵੇਗਾ, ਉਹਨਾਂ ਕਿਹਾ ਕਿ ਇਹ ਸੜਕ ਇਲਾਕੇ ਦੀ ਤਰੱਕੀ ਦੇ ਦੀ ਖੂਬ ਰਾਹ ਖੋਲੇਗੀ ਅਤੇ ਜਲਦੀ ਹੀ ਘਾੜ ਇਲਾਕਾ ਉੱਚੀਆਂ ਬੁਲੰਦੀਆਂ ਤੇ ਪੁੱਜ ਜਾਵੇਗਾ। ਉਹਨਾਂ ਕਿਹਾ ਕਿ ਇਹ ਸੜਕ ਦੇ ਨਿਰਮਾਣ ਦੇ ਨਾਲ ਹਿਮਾਚਲ ਦੇ ਇੰਡਸਟਰੀ ਖੇਤਰ ਚ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਰਾਹ ਵੀ ਖੁੱਲਣਗੇ।
ਵਿਧਾਇਕ ਐਡਵੋਕੇਟ ਚੱਡਾ ਨੇ ਕਿਹਾ ਕਿ ਉਹ ਤਾਂ ਸੜਕ ਦਾ ਨਿਰਮਾਣ 9 ਮਹੀਨੇ ਦੇ ਅੰਦਰ ਅੰਦਰ ਪੂਰਾ ਕਰ ਲਿਆ ਜਾਵੇਗਾ । ਉਨਾਂ ਇਸ ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕਰਨ ਲਈ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ l ਇਸ ਮੌਕੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ, ਸਾ ਸਰਪੰਚ ਸੋਹਣ ਸਿੰਘ ਅਤੇ ਭਗਤ ਬਾਲਕਾ ਰਾਮ ਨੇ ਸੜਕ ਦੇ ਨਿਰਮਾਣ ਲਈ ਵਿਧਾਇਕ ਚੱਢਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਨਗਰ ਵਲੋਂ ਸਨਮਾਨਿਤ ਕੀਤਾ ।ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਵੇਕ ਦੁਰੇਜਾ, ਬੀ ਡੀ ਪੀ ਓ ਰਵਿੰਦਰ ਸਿੰਘ, ਐਸ ਡੀ ਓ ਮਨੀਸ਼ ਕੁਮਾਰ, ਜੇ ਈ ਬਲਜੀਤ ਸਿੰਘ, ਐਸ ਸੀ ਵਿੰਗ ਦੇ ਸਾ ਪ੍ਰਧਾਨ ਪਰਮਜੀਤ ਸਿੰਘ ,ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰ, ਬਲਾਕ ਪ੍ਰਧਾਨ ਚਰਨ ਸਿੰਘ ਬਰਦਾਰ, ਧਰਮ ਸਿੰਘ ਪੰਚਕੁਲਾ, ਮਨਿੰਦਰ ਸਿੰਘ ਏ ਪੀ ਓ, ਅਜੈਬ ਸਿੰਘ ਸਰਾੜੀ, ਠੇਕੇਦਾਰ ਗੋਲਡੀ, ਕੁਲਵਿੰਦਰ ਸਿੰਘ, ਬਹਾਦਰ ਸਿੰਘ ਪੰਜੋਲਾ, ਬਿੱਲਾ ਬਬਾਨੀ, ਕ੍ਰਿਸ਼ਨ ਕੁਮਾਰ, ਸਤਨਾਮ ਸਿੰਘ ਖੇੜੀ, ਸੋਨੀ ਸਨਾਣਾ, ਸੁਖਵਿੰਦਰ ਸਿੰਘ ਭੰਗਾਲਾ, ਸਤਪ੍ਰੀਤ ਸਿੰਘ ਕਕੌਟ, ਮੇਜਰ ਸਿੰਘ, ਬਲਵੀਰ ਸਿੰਘ, ਜਸਪਾਲ ਸਿੰਘ, ਸੁਰਮੁੱਖ ਸਿੰਘ, ਕ੍ਰਿਸ਼ਨ ਸਿੰਘ, ਕੁਲਵੀਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਇਲਾਕਾ ਵਾਸੀ ਹਾਜਰ ਸਨ l