ਮੁੰਬਈ ਤੋਂ ਜਰਮਨੀ ਜਾ ਰਹੇ ਜਹਾਜ਼ ਦੀ ਤੁਰਕੀ 'ਚ ਐਮਰਜੈਂਸੀ ਲੈਂਡਿੰਗ
ਮੁੰਬਈ, 6 ਸਤੰਬਰ 2024 - ਮੁੰਬਈ ਤੋਂ ਜਰਮਨੀ ਦੇ ਫਰੈਂਕਫਰਟ ਜਾ ਰਹੀ ਵਿਸਤਾਰਾ ਏਅਰਲਾਈਨਜ਼ ਦੀ ਉਡਾਣ UK27 ਦੀ ਸੁਰੱਖਿਆ ਕਾਰਨਾਂ ਕਰਕੇ ਤੁਰਕੀ ਦੇ ਇਰਜ਼ੁਰਮ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਜਾਣਕਾਰੀ ਮਿਲੀ ਹੈ ਕਿ ਜਹਾਜ਼ 'ਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਤੁਰਕੀ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਸੁਰੱਖਿਅਤ ਇਰਜ਼ੁਰਮ ਪਹੁੰਚ ਗਈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਫਲਾਈਟ ਡਾਇਵਰਸ਼ਨ ਦੀ ਖਬਰ ਮਿਲਦੇ ਹੀ ਵੇਸਤਾਰਾ ਏਅਰਲਾਈਨਜ਼ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ "ਫਲਾਈਟ UK27 ਨੂੰ ਮੁੰਬਈ ਤੋਂ ਫਰੈਂਕਫਰਟ ਲਈ ਉਡਾਣ ਭਰਨ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਮੋੜ ਦਿੱਤਾ ਗਿਆ ਹੈ। "ਅਸੀਂ ਸੁਰੱਖਿਆ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਾਂ।" ਵਿਸਤਾਰਾ ਏਅਰਲਾਈਨਜ਼ ਨੇ ਕਿਹਾ ਕਿ ਸੁਰੱਖਿਆ ਜਾਂਚ ਲਈ ਉਡਾਣ ਨੂੰ ਏਰਜ਼ੁਰਮ ਹਵਾਈ ਅੱਡੇ 'ਤੇ ਰੋਕ ਦਿੱਤਾ ਗਿਆ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।