← ਪਿਛੇ ਪਰਤੋ
ਲੇਬਰ ਵਿਭਾਗ ਦੇ ਤਬਦੀਲ ਕੀਤੇ 38 ਅਧਿਕਾਰੀਆਂ ਵਿਚੋਂ 25 ਦੀ ਬਦਲੀ 15 ਦਿਨਾਂ ’ਚ ਵਾਪਸ ਪਹਿਲਾਂ ਵਾਲੀ ਥਾਂ ਕੀਤੀ ਚੰਡੀਗੜ੍ਹ/ਪਟਿਆਲਾ, 7 ਸਤੰਬਰ, 2024: ਪੰਜਾਬ ਸਰਕਾਰ ਦੇ ਲੇਬਰ ਵਿਭਾਗ ਨੇ 28 ਲੇਬਰ ਇੰਸਪੈਕਟਰਾਂ ਅਤੇ 10 ਸਹਾਇਕ ਲੇਬਰ ਕਮਿਸ਼ਨਰਾਂ ਦੇ ਤਬਾਦਲੇ ਕ੍ਰਮਵਾਰ 14 ਅਤੇ 19 ਅਗਸਤ ਨੂੰ ਕੀਤੇ ਸਨ ਪਰ 30 ਅਗਸਤ ਚੜ੍ਹਦੇ ਤੱਕ ਇਹਨਾਂ ਵਿਚੋਂ 25 ਅਧਿਕਾਰੀਆਂ ਦੀ ਬਦਲੀ ਵਾਪਸ ਪਹਿਲਾਂ ਵਾਲੀ ਥਾਂ ’ਤੇ ਕਰ ਦਿੱਤੀ ਗਈ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕਿਰਤ ਮੰਤਰੀ ਅਨਮੋਲ ਗਗਨ ਮਾਨ ਨੇ ਤਬਾਦਲੇ ਵਾਪਸ ਪਹਿਲਾਂ ਵਾਲੀ ਥਾਂ ਕਰਨ ਬਾਰੇ ਕਿਹਾ ਹੈ ਕਿ ਇਹਨਾਂ ਵਿਚ ਬਹੁ ਗਿਣਤੀ ਔਰਤਾਂ ਗਰਭਧਾਰਕ ਸਨ ਅਤੇ ਦੂਜਾ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਲੇਬਰ ਵਿਭਾਗ ਦੇ ਅਧਿਕਾਰੀ ਪਹਿਲਾਂ ਵਾਲੀ ਥਾਂ ਚੰਗਾ ਕੰਮ ਕਰ ਰਹੇ ਸਨ, ਇਸ ਵਾਸਤੇ ਤਬਾਦਲੇ ਪਹਿਲਾਂ ਵਾਲੀ ਥਾਂ ਕਰ ਦਿੱਤੇ ਗਏ ਹਨ।
Total Responses : 80