ਤਰਨਤਾਰਨ: ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦੀ ਮੌਤ
ਬਲਜੀਤ ਸਿੰਘ
ਤਰਨਤਾਰਨ, 7 ਸਤੰਬਰ 2024- ਨਜ਼ਦੀਕੀ ਪਿੰਡ ਧਾਰੀਵਾਲ ਦਾ ਨੌਜਵਾਨ ਸਾਜਨ ਸਿੰਘ ਮਾਰੂ ਸਿੰਥੈਟਿਕ ਡਰੱਗ ਚਿੱਟੇ ਨਸ਼ੇ ਦੀ ਭੇਂਟ ਚੜ੍ਹ ਗਿਆ। ਮਿਰਤਕ ਸਾਜਨ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਧਾਰੀਵਾਲ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਅੱਜ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਉਸ ਵਲੋਂ ਪਿੰਡ ਚੂਸਲੇਵੜ ਤੋਂ ਸਿੰਥੈਟਿਕ ਡਰੱਗ ਚਿੱਟਾ ਲੈ ਕੇ ਗੌਰਮਿੰਟ ਹਾਈ ਸਕੂਲ ਚੂਸਲੇਵੜ ਦੇ ਨਜ਼ਦੀਕ ਟੀਕੇ ਰਾਹੀਂ ਇਸਤੇਮਾਲ ਕਰ ਰਿਹਾ ਸੀ ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਉਹ ਆਪਣੀ ਕੀਮਤੀ ਜਾਨ ਗਵਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਭਾਵੇਂ ਲੱਖ ਦਾਅਵੇ ਕਰਦੀਆਂ ਹਨ ਕਿ ਅਸੀਂ ਨਸ਼ਾ ਖ਼ਤਮ ਕਰ ਦਿਆਂਗੇ ਪਰ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਉਂ ਦਾ ਤਿਉਂ ਵਿਕ ਰਿਹਾ ਹੈ ਅਤੇ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ।