← ਪਿਛੇ ਪਰਤੋ
ਅੰਮ੍ਰਿਤਸਰ: ਸਾਢੇ 5 ਕਿਲੋ ਹੈਰੋਇਨ ਦੇ ਨਾਲ 4 ਗ੍ਰਿਫਤਾਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 7 ਸਤੰਬਰ 2024- ਅੱਜ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਅਤੇ ਬੀਐਸਐਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਸਾਡੇ ਪੰਜ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਅਤੇ ਚਾਰ ਦੇ ਕਰੀਬ ਨਸ਼ਾ ਤਸਕਰ ਵੀ ਗਿਰਫਤਾਰ ਕੀਤੇ ਗਏ। ਅੰਮ੍ਰਿਤਸਰ ਦੇ ਦਿਹਾਤੀ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਸੀ ਕਿ ਕੁਝ ਡਰੋਨ ਐਕਟੀਵਿਟੀਜ਼ ਲਗਾਤਾਰ ਹੀ ਅਜਨਾਲਾ ਹਲਕੇ ਦੇ ਵਿੱਚ ਉਡੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜਿੱਥੇ ਤਹਿਤ ਉਹਨਾਂ ਵੱਲੋਂ ਆਪਣੀ ਚੋਕਸੀ ਬੀਐਸਐਫ ਨਾਲ ਮਿਲ ਕੇ ਵਧਾਈ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾਂ ਕੋਲੋਂ ਪੰਜ ਕਿਲੋ 544 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਨਾਮ ਹਜੇ ਅਸੀਂ ਗੁਪਤ ਰੱਖੇ ਹੋਏ ਹਨ ਅਤੇ ਜਲਦੀ ਹੀ ਇਸ ਨੂੰ ਲੈ ਕੇ ਹੋਰ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ। ਪੁਲਿਸ ਅਧਿਕਾਰੀ ਦੇ ਮੁਤਾਬਕ ਅਸੀਂ ਇਹਨਾਂ ਦੋਸ਼ੀਆਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਿਲ ਕਰਾਂਗੇ ਅਤੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਲੋਕੀ ਇਹਨਾਂ ਤੋਂ ਹੋਰ ਵੀ ਖੁਲਾਸੇ ਹੋ ਸਕਣ।
Total Responses : 83