ਖੇਡਾਂ ਵਤਨ ਪੰਜਾਬ ਦੀਆਂ 'ਚ ਛਾ ਗਿਆ ਇਸਲਾਮੀਆ ਸਕੂਲ ਕਿਲ੍ਹਾ ਰਹਿਮਤਗੜ੍ਹ, ਦਰਜਨ ਤੋਂ ਵੱਧ ਖਿਡਾਰੀ ਸਟੇਟ ਲਈ ਚੁਣੇ ਗਏ
ਕਮੇਟੀ ਮੈਂਬਰ ਮੁਹੰਮਦ ਇਲਯਾਸ ਖ਼ੁਦ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਦੇ ਰਹੇ ਹਨ ਕੋਚਿੰਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 7 ਸਤੰਬਰ 2024- ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਕਿਲ੍ਹਾ ਰਹਿਮਤਗੜ੍ਹ ਦੇ ਵਿਦਿਆਰਥੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਇਸ ਸਕੂਲ ਦੇ ਦਰਜਨ ਤੋਂ ਜ਼ਿਆਦਾ ਵਿਦਿਆਰਥੀ ਐਥਲੈਟਿਕ ਮੁਕਾਬਲਿਆਂ ਵਿੱਚ ਚੰਗਾ ਮੁਕਾਮ ਹਾਸਲ ਕਰਕੇ ਸਟੇਟ ਖੇਡਣ ਲਈ ਚੁਣ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਨਜ਼ਮਾ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਮਿਤੀ 02.09.2024 ਨੂੰ ਹੋਏ ਮੁਕਾਬਲਿਆਂ ਵਿਚ ਅੰਡਰ-14 ਵਿਚ ਸ਼ਬਨਮ ਨੇ 600 ਮੀਟਰ ਦੌੜ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਵਿਚ ਆਇਸ਼ਾ ਨੇ 600 ਮੀਟਰ ਦੌੜ ਵਿਚੋਂ ਚੌਥਾ ਅਤੇ ਅੰਡਰ-14 ਵਿਚ ਨਾਇਰਾ ਨੇ ਸ਼ੌਟਪੁੱਟ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਿਚ ਕੈਫ਼ੀਆ ਨੇ 100 ਮੀਟਰ ਦੌੜ ਵਿਚੋਂ ਦੂਜਾ, ਅੰਡਰ-14 ਵਿਚ ਨੇਹਾ ਨੇ 100 ਮੀਟਰ ਦੌੜ ਵਿਚੋਂ ਤੀਜਾ, ਅੰਡਰ-17 ਵਿਚ ਹਰਮ ਨੇ 800 ਮੀਟਰ ਵਿਚੋਂ ਦੂਜਾ, ਅੰਡਰ-21 ਵਿਚ ਆਇਸ਼ਾ ਮਲਿਕ ਨੇ 800 ਮੀਟਰ ਦੌੜ ਵਿਚੋਂ ਦੂਜਾ ਅਤੇ ਅੰਡਰ-21 ਵਿਚ ਸਾਨੀਆ ਨੇ 800 ਮੀਟਰ ਦੌੜ ਵਿਚੋਂ ਤੀਜਾ ਸਥਾਨ ਹਾਸਲ ਕੀਤਾ।
ਮਿਤੀ 03.09.2024 ਨੂੰ ਹੋਏ ਮੁਕਾਬਲਿਆਂ ਵਿਚ ਅੰਡਰ-14 ਵਿਚ ਇਨਸ਼ਾ ਬਾਨੋ ਨੇ ਲੰਬੀ ਛਾਲ ਵਿਚੋਂ ਦੂਜਾ, ਅੰਡਰ-17 ਵਿਚ ਹਰਮ ਨੇ 400 ਮੀਟਰ ਦੌਰ ਵਿਚੋਂ ਦੂਜਾ, ਅੰਡਰ-14 ਵਿਚ ਸਾਨੀਆ ਪ੍ਰਵੀਨ ਨੇ 60 ਮੀਟਰ ਦੌੜ ਵਿਚੋਂ ਤੀਜਾ, ਅੰਡਰ-17 ਵਿਚ ਨਾਹਿਦਾ ਪ੍ਰਵੀਨ ਨੇ 200 ਮੀਟਰ ਦੌੜ ਵਿਚੋਂ ਤੀਜਾ, ਅੰਡਰ-17 ਵਿਚ ਨਾਹਿਦਾ ਪ੍ਰਵੀਨ ਨੇ ਲੰਬੀ ਛਾਲ ਵਿਚੋਂ ਦੂਜਾ, ਅੰਡਰ-21 ਵਿਚ ਜ਼ੁਬਾਰੀਆ ਨੇ 400 ਮੀਟਰ ਦੌੜ ਵਿਚੋਂ ਤੀਜਾ ਅਤੇ ਅੰਡਰ-14 ਵਿਚ ਅਬਦੁਲ ਰਹਿਮਾਨ ਨੇ ਲੰਬੀ ਛਾਲ ਵਿਚੋਂ ਚੌਥਾ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਨਜਮਾਂ ਦੀ ਨਿਗਰਾਨੀ ਵਿੱਚ ਸਕੂਲ ਦੇ ਸਟਾਫ਼ ਮੈਂਬਰ ਅਤੇ ਕਮੇਟੀ ਮੈਂਬਰ ਹਾਸ਼ਮ ਅਲੀ, ਅਲਜਮਾ ਖ਼ਾਨ, ਬਬਲੀ, ਨੇ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਵਿੱਚ ਅੱਗੇ ਵਧਾਉਣ ਲਈ ਲਗਾਤਾਰ ਮਿਹਨਤ ਕਰਦੇ ਆ ਰਹੇ ਹਨ। ਸਕੂਲ ਦੀ ਪ੍ਰਬੰਧਕੀ ਕਮੇਟੀ ਵਿਦਿਆਰਥੀਆਂ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰਦੀ ਆ ਰਹੀ ਹੈ। ਕਮੇਟੀ ਮੈਂਬਰ ਮੁਹੰਮਦ ਇਲਯਾਸ ਖ਼ੁਦ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਕੋਚਿੰਗ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਖੇਡਾਂ ਵਿਚ ਵੀ ਇਸ ਸਕੂਲ ਦੇ ਵਿਦਿਆਰਥੀਆਂ ਕਿੱਕ ਬੌਕਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ।