ਵੱਡੀ ਵਾਰਦਾਤ! ਦਿਨ ਦਿਹਾੜੇ ਕੰਪਿਊਟਰ ਸੈਂਟਰ ਚੋਂ ਨਕਾਬਪੋਸ਼ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ ਤੇ ਡੇਢ ਲੱਖ ਦੀ ਨਕਦੀ ਅਤੇ 5 ਮੋਬਾਈਲ ਲੁੱਟੇ
ਰੋਹਿਤ ਗੁਪਤਾ
ਗੁਰਦਾਸਪੁਰ , 7 ਸਤੰਬਰ 2024-ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾ ਵਿਖੇ ਇੱਕ ਕੰਪਿਊਟਰ ਸੈਂਟਰ ਤੇ ਆਏ 5 ਨਕਾਬਪੋਸ਼ ਨੌਜਵਾਨਾਂ ਵਲੋ ਕਰੀਬ ਡੇਡ ਲੱਖ ਨਕਦੀ ਅਤੇ 5 ਮੋਬਾਈਲ ਲੈਕੇ ਹੋਏ ਫਰਾਰ ਉਥੇ ਹੀ ਪੀੜਤ ਦੁਕਾਨਦਾਰ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾ ਆਪਣੇ ਸੈਂਟਰ ਚ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਦੋ ਮੋਟਰਸਾਈਕਲਾ ਤੇ ਸਵਾਰ ਹੋ ਆਏ 5 ਨੌਜਵਾਨਾਂ ਚੋ ਦੋ ਬਾਹਰ ਖੜੇ ਰਹੇ ਜਦਕਿ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋ ਅੰਦਰ ਦਾਖਿਲ ਹੋਕੇ ਪਿਸਤੌਲ ਦੀ ਨੋਕ ਤੇ ਜੋ ਉਸ ਕੋਲੋ ਕਰੀਬ ਡੇਡ ਲੱਖ ਰੁਪਏ ਦੀ ਸੀ ਦੀ ਨਕਦੀ ਲੁੱਟ ਲਈ ।ਉਸ ਨਾਲ ਉਹਨਾਂ ਦੇ ਦੋ ਮੋਬਾਈਲ ਫ਼ੋਨ ਅਤੇ 3 ਗ੍ਰਾਹਕਾਂ ਦੇ ਮੋਬਾਈਲ ਫ਼ੋਨ ਅਤੇ ਲੈਪਟਾਪ ਦੀ ਲੁੱਟ ਕਰ ਫਰਾਰ ਹੋ ਗਏ ਉਥੇ ਹੀ ਉਹਨਾਂ ਪੁਲਿਸ ਤੋ ਇਨਸਾਫ਼ ਦੀ ਅਪੀਲ ਕੀਤੀ । ਉਧਰ ਮੌਕੇ ਤੇ ਪੁਹਚੇ ਡੀਐਸਪੀ ਫਤਿਹਗੜ੍ਹ ਚੂੜੀਆ ਸੁਖਪਾਲ ਸਿੰਘ ਨੇ ਦੱਸਿਆ ਕੀ ਉਹਨਾਂ ਵਲੋ ਮੌਕੇ ਤੇ ਆਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਕੈਸ ਦਰਜ ਕੀਤਾ ਗਿਆ ਹੈ ਅਤੇ ਵੱਖ ਵੱਖ ਪਹਿਲੂਆ ਤੇ ਜਾਂਚ ਜਾਰੀ ਹੈ ਅਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਰੋਪਿਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।