ਟਰੱਸਟ ਮੰਦਿਰ ਸ਼੍ਰੀ ਰਾਮ ਚੰਦਰ ਦੀ ਨਵੀਂ ਕਾਰਜਕਾਰਨੀ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,7 ਸਤੰਬਰ 2024: ਟਰੱਸਟ ਮੰਦਰ ਸ਼੍ਰੀ ਰਾਮ ਚੰਦਰ ਜੀ ਦੇ ਲਗਾਤਾਰ ਤੀਜੀ ਵਾਰ ਮੁਖੀ ਬਣੇ ਜੀਵਾ ਰਾਮ ਗੋਇਲ ਨੇ ਬਿਰਧ ਆਸ਼ਰਮ ਵਿੱਚ ਟਰੱਸਟ ਮੈਂਬਰਾਂ ਦੀ ਮੀਟਿੰਗ ਕੀਤੀ ਜਿਸ ਵਿੱਚ ਹਾਜ਼ਰ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਪਵਨ ਮਿੱਤਲ, ਮੀਤ ਪ੍ਰਧਾਨ ਅਸ਼ੋਕ ਗੋਇਲ, ਮਦਨ ਲਾਲ ਗੁਪਤਾ, ਦੇਵਰਾਜ ਗਰਗ, ਸਕੱਤਰ ਨਵੀਨ ਸਿੰਗਲਾ, ਸਹਿ-ਸਕੱਤਰ ਅਸ਼ੋਕ ਗਰਗ, ਖਜ਼ਾਨਚੀ ਅਸ਼ੋਕ ਸਿੰਗਲਾ, ਸਹਿ-ਖਜ਼ਾਨਚੀ ਇੰਦਰਜੀਤ ਗੁਪਤਾ, ਕਾਨੂੰਨੀ ਸਲਾਹਕਾਰ ਰਾਮਜੀ ਦਾਸ ਗਰਗ,ਕਾਰਜਕਾਰਨੀ ਮੈਂਬਰ ਰਮਣੀਕ ਵਾਲੀਆ, ਪੰਕਜ ਮੰਗਲਾ, ਕੁਲਭੂਸ਼ਣ ਜਿੰਦਲ, ਪਵਨ ਤਾਇਲ, ਡਾ: ਵਿਨੀਤ ਗਰਗ, ਵਿਨੋਦ ਕੁਮਾਰ ਗੋਇਲ, ਮਹਿੰਦਰ ਕਾਟੀਆ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਟਰੱਸਟ ਦੇ ਮੁਖੀ ਜੀਵਾ ਰਾਮ ਗੋਇਲ ਨੇ ਦੱਸਿਆ ਕਿ ਸੰਸਥਾ ਬੇਸਹਾਰਾ ਬਜ਼ੁਰਗਾਂ ਦਾ ਖਾਸ ਕਰਕੇ ਬਿਰਧ ਆਸ਼ਰਮ ਵਿੱਚ ਉਨ੍ਹਾਂ ਦੀ ਦੇਖਭਾਲ ਕਰਦੀ ਹੈ ਅਤੇ ਸਨਾਤਨ ਧਰਮ ਦੇ ਪ੍ਰਚਾਰ ਅਤੇ ਉੱਨਤੀ ਲਈ ਪ੍ਰੋਗਰਾਮ ਕਰਵਾਏ ਜਾਂਦੇ ਹਨ।