ਮਾਲੇਰਕੋਟਲਾ: CA ਰਾਕੇਸ਼ ਜਿੰਦਲ ਦੀ ਮੌਤ 'ਤੇ ਟੈਕਸ ਬਾਰ ਐਸੋਸੀਏਸ਼ਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 7 ਸਤੰਬਰ 2024,ਬੀਤੇ ਦਿਨੀ ਮਾਲੇਰਕੋਟਲਾ ਦੇ ਮਸ਼ਹੂਰ ਸੀ.ਏ ਰਾਕੇਸ਼ ਜਿੰਦਲ ਦੀ ਮੌਤ ਤੇ ਟੈਕਸ ਬਾਰ ਐਸੋਸੀਏਸ਼ਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਟੈਕਸ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਐਡਵੋਕੇਟ ਮਨਦੀਪ ਸਿੰਘ ਨਾਰੀਕੇ,ਐਡਵੋਕੇਟ ਜਾਵੇਦ ਫਾਰੂਕੀ,ਐਡਵੋਕੇਟ ਹਿਤੇਸ਼ ਗੁਪਤਾ, ਐਡਵੋਕੇਟ ਸੁਸ਼ੀਲ ਸ਼ਰਮਾ, ਐਡਵੋਕੇਟ ਅਸ਼ੀਸ਼ ਗੋਇਲ ਅਤੇ ਐਡਵੋਕੇਟ ਜਾਹਿਦ ਖਾਨ ਨੇ ਕਿਹਾ ਕਿ ਸੀ.ਏ ਰਾਕੇਸ਼ ਜਿੰਦਲ ਦੀ ਮੌਤ ਨਾਲ ਸ਼ਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਓਹਨਾ ਕਿਹਾ ਕਿ ਸ਼੍ਰੀ ਜਿੰਦਲ ਇਕ ਬਹੁਤ ਸੁਲਝੇ ਹੋਏ ਸੀ.ਏ ਹੋਣ ਦੇ ਨਾਲ ਨਾਲ ਬਹੁਤ ਹੀ ਨੇਕ ਦਿਲ ਇਨਸਾਨ ਸਨ। ਓਹਨਾ ਪਰਿਵਾਰ ਨੂੰ ਯਕੀਨ ਦਿਵਾਇਆ ਕਿ ਐਸੋਸੀਏਸ਼ਨ ਪਰਿਵਾਰ ਨਾਲ ਹਮੇਸ਼ਾਂ ਸੁੱਖ ਦੁੱਖ ਦੇ ਸਾਥੀ ਬਣੇਗੀ। ਦੂਜੇ ਪਾਸੇ ਰੋਟਰੀ ਕਲੱਬ 3090 ਦੇ ਚੀਫ ਐਡਵਾਈਜ਼ਰ ਅਤੇ ਸ਼ੋਹਰਾਬ ਪਬਲਿਕ ਸਕੂਲ ਦੇ ਚੇਅਰਮੈਨ ਜਨਾਬ ਅਮਜ਼ਦ ਅਲੀ ਨੇ ਵੀ ਸੀ.ਏ ਸ੍ਰੀ ਰਾਕੇਸ਼ ਜਿੰਦਲ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਦੇ 1992 ਤੋਂ ਪਰਮ ਮਿੱਤਰ ਸਨ ਤੇ ਉਹਨਾਂ ਦੀ ਸੰਸਥਾ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਸਨ ਅਤੇ ਬਤੌਰ ਮੈਨੇਜਰ ਤੇ ਟਰੱਸਟੀ ਮੈਂਬਰ ਉਨਾਂ ਬਾਖੂਬੀ ਸੇਵਾਵਾਂ ਵੀ ਦਿੱਤੀਆ। ਉਹਨਾਂ ਕਿਹਾ ਕਿ ਅਜਿਹੇ ਇਨਸਾਨ ਹੋਣਾ ਦੁਨੀਆਂ ਵਿੱਚ ਬਹੁਤ ਮੁਸ਼ਕਿਲ ਹੈ ਜਿੰਨੇ ਚੰਗੇ ਜਿੰਦਲ ਸਾਹਿਬ ਸੀ ਇਸ ਲਈ ਇਸ ਦੁੱਖ ਦੀ ਘੜੀ ਵਿੱਚ ਉਹ ਹਮੇਸ਼ਾ ਪਰਿਵਾਰ ਦੇ ਨਾਲ ਖੜੇ ਹਨ ।