ਦੀਪਿਕਾ ਪਾਦੂਕੋਣ ਬਣੀ ਮਾਂ, ਰਣਵੀਰ ਸਿੰਘ ਦੇ ਘਰ 'ਚ ਗੂੰਜੀਆਂ ਕਿਲਕਾਰੀਆਂ
ਮੁੰਬਈ, 8 ਸਤੰਬਰ 2024 : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਿਸ ਦਿਨ ਦਾ ਪਿਛਲੇ ਨੌਂ ਮਹੀਨਿਆਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਦੀਪਿਕਾ ਪਾਦੁਕੋਣ ਐਤਵਾਰ ਨੂੰ ਮਾਂ ਬਣੀ। ਉਸਨੇ ਐਚਐਨ ਰਿਲਾਇੰਸ ਹਸਪਤਾਲ, ਮੁੰਬਈ ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ। ਸ਼ਨੀਵਾਰ ਸ਼ਾਮ ਨੂੰ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਨੂੰ ਹਸਪਤਾਲ ਲੈ ਕੇ ਗਏ ਸਨ ਅਤੇ ਹੁਣ ਇਹ ਵੱਡੀ ਖਬਰ ਆਈ ਹੈ। ਰਿਸ਼ੀ ਪੰਚਮੀ ਦੇ ਮੌਕੇ 'ਤੇ ਦੀਪਿਕਾ-ਰਣਵੀਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲੀ।
ਸਾਲ ਦੀ ਸ਼ੁਰੂਆਤ 'ਚ ਦੀਪਿਕਾ ਪਾਦੂਕੋਣ ਨੇ ਸਾਰਿਆਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ। ਵਿਆਹ ਦੇ 6 ਸਾਲ ਬਾਅਦ ਦੀਪਿਕਾ-ਰਣਵੀਰ ਇੱਕ ਛੋਟੀ ਪਰੀ ਦੇ ਮਾਤਾ-ਪਿਤਾ ਬਣ ਗਏ ਹਨ। ਇਹ ਖਬਰ ਸਾਹਮਣੇ ਆਉਂਦੇ ਹੀ ਜੋੜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਨੇ ਸੀ-ਸੈਕਸ਼ਨ ਰਾਹੀਂ ਬੇਟੀ ਨੂੰ ਜਨਮ ਦਿੱਤਾ ਹੈ। ਦੀਪਿਕਾ-ਰਣਵੀਰ ਨੇ ਆਪਣੇ ਬੱਚੇ ਦੇ ਸਵਾਗਤ ਲਈ ਅੱਜ ਦਾ ਦਿਨ ਪਹਿਲਾਂ ਹੀ ਚੁਣ ਲਿਆ ਸੀ।