ਜਲੰਧਰ ਦੇ 129 ਸਾਲ ਪੁਰਾਣੇ ਚਰਚ ਨੂੰ ਵੇਚਣ ਵਾਲੇ ਵਿਅਕਤੀ ਖਿਲਾਫ FIR ਦਰਜ (ਵੀਡੀਓ ਵੀ ਦੇਖੋ)
ਜਲੰਧਰ : ਜਲੰਧਰ ਦੀ 129 ਸਾਲ ਪੁਰਾਣੀ ਚਰਚ ਨੂੰ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਅੱਜ ਜਲੰਧਰ ਦੇ ਥਾਣਾ ਬਾਰਾਦਰੀ ਦੇ ਵਿੱਚ FIR ਦਰਜ ਹੋਈ ਹੈ ਜਿਸ ਚ ਚਰਚ ਨੂੰ ਵੇਚਣ ਵਾਲੇ ਅਤੇ ਖਰੀਦਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।
ਗੱਲਬਾਤ ਦੌਰਾਨ ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਚਰਚ 129 ਸਾਲ ਤੋਂ ਵੀ ਪੁਰਾਣੀ ਚਰਚ ਹੈ ਜਿਸ ਨੂੰ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਬਣਾਇਆ ਗਿਆ ਸੀ ਜਿਸ ਨੂੰ ਬੀਤੇ ਕੁਝ ਦਿਨ ਪਹਿਲਾਂ ਕੁਝ ਲੁਧਿਆਣੇ ਦੇ ਵਿਅਕਤੀਆਂ ਵੱਲੋਂ ਜਲੰਧਰ ਦੇ ਵਿਅਕਤੀ ਨੂੰ ਵੇਚਣ ਲੱਗੇ ਸੀ ਜਿਸ ਦਾ ਪਤਾ ਲੱਗਣ ਤੇ ਚਰਚ ਪ੍ਰਬੰਧਕਾਂ ਵੱਲੋਂ ਇਸ ਦੇ ਖਿਲਾਫ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤੇ ਅੱਜ ਸ਼ਿਕਾਇਤ ਦੇ ਉੱਪਰ ਜਲੰਧਰ ਦੇ ਥਾਣਾ ਬਾਰਾਦਰੀ ਦੇ ਵਿਚ ਉਹਨਾਂ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1501772420729819
ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਚਰਚ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਪਿੱਛੇ ਵੱਡੀ ਸਾਜਿਸ਼ ਰਚੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਸ ਚਰਚ ਨੂੰ ਵੇਚਣ ਵਾਲੇ ਕਈ ਪ੍ਰਬੰਧਕ ਵੀ ਨੇ ਅਤੇ ਕਈ ਪੁਲਿਸ ਡੀਸੀ ਦਫਤਰ ਅਤੇ ਰਾਜਨੀਤਿਕ ਪਾਵਰ ਵਾਲੇ ਵਿਅਕਤੀ ਵੀ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਰਿਹਾ ਦਿੱਤੀ ਗਈ ਹੈ ਜਿਸ ਦਾ ਉਹ ਅਤੇ ਚਰਚ ਪ੍ਰਬੰਧਕ ਧੰਨਵਾਦ ਕਰਦਾ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰਕੇ ਚਰਚ ਨੂੰ ਵੇਚਣ ਵਾਲੇ ਵਿਅਕਤੀਆਂ ਨੂੰ ਸਲਾਖਾ ਪਿੱਛੇ ਕਰਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/2283014985374755