ਚੰਡੀਗੜ੍ਹ: ਕੈਬ ਡਰਾਈਵਰਾਂ ਵੱਲੋਂ ਹੜਤਾਲ
ਚੰਡੀਗੜ੍ਹ, 9 ਸਤੰਬਰ 2024- ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ ਅੱਜ (ਸੋਮਵਾਰ) ਟੈਕਸੀਆਂ ਨਹੀਂ ਚੱਲ ਰਹੀਆਂ। ਕੈਬ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਸਾਰੇ ਟੈਕਸੀ ਡਰਾਈਵਰ ਚੰਡੀਗੜ੍ਹ ਦੇ ਸੈਕਟਰ-17 ਪਰੇਡ ਗਰਾਊਂਡ ਦੇ ਸਾਹਮਣੇ ਆਪਣੇ ਵਾਹਨਾਂ ਸਮੇਤ ਇਕੱਠੇ ਹੋ ਗਏ ਹਨ। ਇਸ ਦੇ ਨਾਲ ਹੀ ਆਟੋ ਚਾਲਕ ਵੀ ਉਨ੍ਹਾਂ ਦੇ ਹੱਕ ਵਿੱਚ ਆ ਗਏ ਹਨ।