ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਜ਼ਬਰ-ਜਨਾਹ ਦੇ ਮਾਮਲੇ ’ਚ ਵਿਅਕਤੀ ਦੋਸ਼ੀ ਕਰਾਰ ਅਤੇ ਪੋਕਸੋ ਐਕਟ ਤਹਿਤ ਹੋਈ 20 ਸਾਲ ਦੀ ਸਜ਼ਾ
ਮੁਕੱਦਮੇ ਦੀ ਸੁਣਵਾਈ 29.5.2023 ਨੂੰ ਸ਼ੁਰੂ ਹੋਈ ਅਤੇ ਮੁਕੱਦਮਾ ਮੁਕੰਮਲ ਹੋਣ ਉਪਰੰਤ, ਸ਼੍ਰੀਮਤੀ ਰਮੇਸ਼ ਕੁਮਾਰੀ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ, ਨੇ ਦੋਸ਼ੀ ਠਹਿਰਾਇਆ ਤੇ ਸੁਣਾਈ ਸ਼ਖਤ ਕੈਦ ਦੀ ਸਜ਼ਾ
ਰੂਪਨਗਰ, 9 ਸਤੰਬਰ 2024- ਨਾਬਾਲਗ ਲੜਕੀ (14) ਨੂੰ ਅਗਵਾ ਕਰਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਮਕਬਾਣਾ ਨਿਹਾਰਵ ਗਣਪਤ ਭਾਈ ਉਮਰ ਕਰੀਬ 23 ਸਾਲ, ਵਾਸੀ ਅਮਰਾਈਵਾੜੀ ਜ਼ਿਲ੍ਹਾ ਅਹਿਮਦਾਬਾਦ (ਗੁਜਰਾਤ) ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੋਸ਼ੀ ਨੂੰ ਆਈਪੀਸੀ ਦੀ ਧਾਰਾ 363, 366,376 (2) (ਐਨ), 344 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਅਪਰਾਧ ਕਰਨ ਸਬੰਧੀ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। ਇਸ ਕੇਸ ਦੀ ਸੁਣਵਾਈ 29.5.2023 ਨੂੰ ਸ਼ੁਰੂ ਹੋਈ ਅਤੇ ਮੁਕੱਦਮਾ ਪੂਰਾ ਹੋਣ ਤੋਂ ਬਾਅਦ, ਸ਼੍ਰੀਮਤੀ ਰਮੇਸ਼ ਕੁਮਾਰੀ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਨੇ 9.9.2024 ਨੂੰ ਉਸ (ਗਨਪਤੀ ਭਾਈ) ਨੂੰ ਦੋਸ਼ੀ ਠਹਿਰਾਇਆ ਅਤੇ ਆਈ.ਪੀ.ਸੀ. ਦੀ ਧਾਰਾ 363 ਤਹਿਤ ਅਪਰਾਧ ਕਰਨ ਲਈ 5 ਸਾਲ ਦੀ ਸਖ਼ਤ ਕੈਦ , ਧਾਰਾ 366 ਆਈ.ਪੀ.ਸੀ. ਦੇ ਤਹਿਤ 7 ਸਾਲ ਦੀ ਸਖ਼ਤ ਕੈਦ, ਧਾਰਾ 344 ਆਈ.ਪੀ.ਸੀ. ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ 20 ਸਾਲ ਦੀ ਸਖ਼ਤ ਕੈਦਦੀ ਸਜ਼ਾ ਸੁਣਾਈ।
ਪੀੜਤਾ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵੀ ਹੁਕਮ ਦਿੱਤੇ ਹਨ। ਸਾਰੀਆਂ ਸਜ਼ਾਵਾਂ ਨਾਲੋ-ਨਾਲ ਚੱਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁਕੱਦਮੇ ਦੇ ਅਨੁਸਾਰ, ਪੀੜਤ ਲੜਕੀ ਜੋ ਸਕੂਲ ਦੀ ਵਿਦਿਆਰਥਣ ਸੀ, 15.2.2023 ਨੂੰ ਜ਼ਿਲ੍ਹਾ ਰੂਪਨਗਰ ਤੋਂ ਆਪਣੇ ਘਰੋਂ ਲਾਪਤਾ ਹੋ ਗਈ ਸੀ। ਜਦੋਂ ਲੜਕੀ ਨਾ ਤਾਂ ਸਕੂਲ ਪਹੁੰਚੀ ਅਤੇ ਨਾ ਹੀ ਉਸ ਵੱਲੋਂ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਪੀੜਤਾ ਦੇ ਮਾਪਿਆਂ ਵੱਲੋਂ ਐਫਆਈਆਰ ਦਰਜ ਕਰਵਾਈ ਗਈ ।
ਐਫਆਈਆਰ ਦਰਜ ਕਰਨ ਤੋਂ ਬਾਅਦ ਜਾਂਚ ਕੀਤੀ ਗਈ ਜਿਸ ਦੌਰਾਨ ਲੜਕੀ ਨੂੰ ਅਮਰਾਇਵਾੜੀ, ਜ਼ਿਲ੍ਹਾ ਅਹਿਮਦਾਬਾਦ (ਗੁਜਰਾਤ) ਤੋਂ ਬਰਾਮਦ ਕੀਤਾ ਗਿਆ। ਪੀੜਤਾ ਨੂੰ ਅਪਰਾਧ ਕਰਨ ਸਮੇਂ ‘ਬੱਚਾ’ ਮੰਨਿਆ ਗਿਆ ਸੀ ਅਤੇ ਉਸ ਦੀ ਉਮਰ ਮਹਿਜ਼ 14 ਸਾਲ ਸੀ। ਉਹ ਮੁਲਜ਼ਮ ਨੂੰ ਆਨਲਾਈਨ ਮਿਲੀ ਅਤੇ ਦੋਵਾਂ ਦੀ ਦੋਸਤੀ ਹੋ ਗਈ। ਫਿਰ ਉਹ ਦੋਵੇਂ ਮਿਲੇ ਤੇ ਦੋਸ਼ੀ ਉਸਨੂੰ ਗੁਜਰਾਤ ਵਿੱਚ ਆਪਣੇ ਘਰ ਲੈ ਗਿਆ। ਜਿੱਥੇ ਪੀੜਤਾ ਨੂੰ 15.2.2023 ਤੋਂ 6.3.2023 ਤੱਕ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸਦੇ ਨਾਲ ਵਾਰ-ਵਾਰ ਜ਼ਬਰਨ ਜਿਨਸੀ ਸੋਸ਼ਣ ਕੀਤਾ।
ਸਕੱਤਰ, ਡੀ.ਐਲ.ਐਸ.ਏ, ਰੂਪਨਗਰ ਨੂੰ ਜਦੋਂ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਸਹਿਮਤੀ ਨੂੰ ਦਰਅਸਲ ਸਹਿਮਤੀ ਕਰਾਰ ਨਹੀਂ ਦਿੱਤਾ ਜਾਂਦਾ। ਇਹ ਫੈਸਲਾ ਇਸ ਗੱਲ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਬਹੁਤ ਲੰਮਾ ਸਮਾਂ ਜਾਂਦਾ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਇੱਕ ਨਾਬਾਲਗ ਵੱਲੋਂ ਦਿੱਤੀ ਗਈ ਸਹਿਮਤੀ ਵੀ ਦੋਸ਼ੀ ਦੇ ਬਚਾਅ ਲਈ ਕੋਈ ਮਦਦ ਨਹੀਂ ਕਰ ਸਕਦੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੇ ਅਤੇ ਮਾਪਿਆਂ ਨਾਲ ਰਹਿਣ ਵਾਲੇ ਨੌਜਵਾਨ ਲੜਕੇ ਅਤੇ ਕਿਸ਼ੋਰ ਲੜਕੀਆਂ ਨੂੰ ਜਾਗਰੂਕ ਕਰਨ ਦੀ ਸਖ਼ਤ ਲੋੜ ਹੈ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਸਹਿਮਤੀ ਕੋਈ ਸਹਿਮਤੀ ਨਹੀਂ ਹੁੰਦੀ ਹੈ।