ਪ੍ਰਵਾਸੀ ਵਿਅਕਤੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ, ਤਿੰਨ ਗ੍ਰਿਫਤਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਸਤੰਬਰ 2024- ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪਿੰਡ ਲੱਧਾਣਾ ਝਿੱਕਾ, ਥਾਣਾ ਸਦਰ ਬੰਗਾ ਵਿਖੇ ਕੀਤੇ ਗਏ ਪ੍ਰਵਾਸੀ ਵਿਅਕਤੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸਫਲਤਾ ਪੂਰਵਕ ਸੁਲਝਜਾਦੇ ਹੋਏ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਗਏ 02 ਮੋਟਰ ਸਾਈਕਲ ਤੇ 01 ਦਾਤਰ ਅਤੇ 03 ਮੋਬਾਇਲਾ ਨੂੰ ਬ੍ਰਾਮਦ ਕੀਤਾ ਗਿਆ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵਲੋਂ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਹੀਨੀਅਸ ਕਰਾਇਮ ਨੂੰ ਜਲਦ ਤੋਂ ਜਲਦ ਟਰੇਸ ਕਰਨ ਯਤਨ ਕੀਤੇ ਜਾਂਦੇ ਹਨ, ਜੋ ਇਹਨਾਂ ਯਤਨਾ ਤਹਿਤ ਹੀ ਜਿਲ੍ਹਾ ਪੁਲਿਸ ਵਲੋਂ ਮਿਤੀ 21-08-2024 ਨੂੰ ਪਿੰਡ ਲੱਧਾਣਾ ਝਿੱਕਾ ਥਾਣਾ ਸਦਰ ਬੰਗਾ ਵਿਖੇ ਨਾਮਲੂਮ ਪ੍ਰਵਾਸੀ ਵਿਅਕਤੀ ਦੇ ਕਤਲ ਨੂੰ ਸ਼ਫਲਤਾ ਪੂਰਵਕ ਟਰੇਸ ਕੀਤਾ ਅਤੇ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਉਨ੍ਹਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 22.08.2024 ਨੂੰ ਹਰਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਲੱਧਾਣਾ ਝਿੱਕਾ ਥਾਣਾ ਸਦਰ ਬੰਗਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦੇ ਗੰਨੇ ਵਾਲੇ ਖੇਤਾ ਵਿੱਚੋ ਕਿਸੇ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਤੇ ਕਪਤਾਨ ਪੁਲਿਸ (ਜਾਂਚ), ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ, ਸਬ ਡਵੀਜਨ ਬੰਗਾ, ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਬੰਗਾ ਸਮੇਤ ਜਿਲ੍ਹਾ ਦੇ ਹੋਰ ਪੁਲਿਸ ਅਧਿਕਾਰੀ ਤੁਰੰਤ ਮੌਕਾ ਤੇ ਪਹੁੰਚੇ ਕੇ ਲਾਸ਼ ਦਾ ਸਰਸਰੀ ਮੁਲਾਹਜਾ ਕੀਤਾ ਗਿਆ ਜੋ ਪਾਇਆ ਗਿਆ ਕਿ ਇਸ ਨਾਮਲੂਮ ਵਿਅਕਤੀ ਦਾ ਕਿਸੇ ਨਾਮਲੂਮ ਵਿਅਕਤੀ/ਵਿਅਕਤੀਆ ਵਲੋਂ ਕਤਲ ਕਰਕੇ ਲਾਸ਼ ਨੂੰ ਉਕਤ ਖੇਤਾਂ ਵਿੱਚ ਸੁੱਟ ਦਿੱਤਾ ਗਿਆ।ਜਿਸ ਤੇ ਇਸ ਸਬੰਧੀ ਹਰਦੀਪ ਸਿੰਘ ਉਕਤ ਦੇ ਬਿਆਨ ਪਰ ਨਾਮਲੂਮ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 88 ਮਿਤੀ 22.08.2024 ਅ/ਧ 103(1), 3(5) ਬੀ.ਐਨ.ਐਸ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰਕੇ ਮੁਢੱਲੀ ਤਫਤੀਸ਼ ਅਮਲ ਵਿੱਚ ਲਿਆਂਦੀ।
ਮੁਕੱਦਮਾ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਮ੍ਰਿਤਕ ਵਿਅਕਤੀ ਦੀ ਸਨਾਖਤ ਅਤੇ ਦੋਸ਼ੀਆਂ ਨੂੰ ਟਰੇਸ਼ ਕਰਨ ਲਈ ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ (ਡੀ) ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ, ਸਬ ਡਵੀਜਨ ਬੰਗਾ ਦੀ ਸੁਪਰਵੀਜਨ ਹੇਠ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ, ਸ਼ਹੀਦ ਭਗਤ ਸਿੰਘ ਨਗਰ, ਮੁੱਖ ਅਫਸਰ ਥਾਣਾ ਸਦਰ ਬੰਗਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ, ਮੌਕਾ ਵਕੂਆ ਦਾ ਟੈਕਨੀਕਲ ਮੁਲਾਹਜਾ ਕੀਤਾ ਗਿਆ ਅਤੇ ਮ੍ਰਿਤਕ ਦੀ ਸ਼ਨਾਖਤ ਕਰਵਾਈ ਗਈ, ਜੋ ਮ੍ਰਿਤਕ ਦੀ ਸ਼ਨਾਖਤ ਅਮਰ ਸਿੰਘ ਪੁੱਤਰ ਝੰਡੂ ਵਾਸੀ ਬਜਾ ਗਉ ਥਾਣਾ ਸਰੋਲੀ, ਬਰੇਲੀ ਉਤਰਪ੍ਰਦੇਸ਼ ਹਾਲ ਵਾਸੀ ਸ਼੍ਰੀ ਰਾਮ ਕਾਲਾ ਅੰਬ ਨੇੜੇ ਬੈਰੀਅਰ ਥਾਣਾ ਨਰਾਰਿਣਗੜ੍ਹ ਅੰਬਾਲਾ, ਹਰਿਆਣਾ ਵਜੋਂ ਹੋਈ।
ਇਸ ਉਪਰੰਤ ਮ੍ਰਿਤਕ ਅਮਰ ਸਿੰਘ ਦੀ ਲੜਕੀ ਕਿਰਨ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦੇ ਪਿਤਾ ਕਤਲ ਹਰੀਸ਼ ਕੁਮਾਰ ਪੁੱਤਰ ਦੁਰਗਾ ਪ੍ਰਸ਼ਾਦ ਵਾਸੀ ਪਿਪਰੀਆ ਬੀਰਪੁਰ ਥਾਣਾ ਸਿਰੋਲੀ ਜਿਲ੍ਹਾਂ ਬਰੇਲੀ ਉਤਰ ਪ੍ਰਦੇਸ਼, ਹਾਲ ਕਿਰਾਏਦਾਰ ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਐਮਾ ਜੱਟਾਂ ਥਾਣਾ ਮਾਹਿਲਪੁਰ ਨੇ ਕੀਤਾ ਹੈ ਜੋ ਮ੍ਰਿਤਕ ਅਮਰ ਸਿੰਘ ਦਾ ਭਾਣਜਾ ਲੱਗਦਾ ਹੈ। ਜਿਸ ਤੇ ਹਰੀਸ ਕੁਮਾਰ ਉਕਤ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਤੁਰੰਤ ਕਾਬੂ ਕੀਤਾ ਗਿਆ ਜਿਸ ਨੇ ਆਪਣੀ ਮੁੱਢਲੀ ਪੁੱਛ-ਗਿੱਛ ਵਿੱਚ ਮੰਨਿਆ ਹੈ ਕਿ ਉਸ ਦਾ ਆਪਣੇ ਮਾਮਾ ਮ੍ਰਿਤਕ ਅਮਰ ਸਿੰਘ ਨਾਲ ਪੈਸਿਆ ਦਾ ਰੋਲਾ ਸੀ ਇਸ ਲਈ ਉਸ ਨੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਅਮਰੀਕ ਸਿੰਘ ਵਾਸੀ ਐਮਾ ਜੱਟਾਂ ਥਾਣਾ ਮਾਹਿਲਪੁਰ ਅਤੇ ਗਗਨਦੀਪ ਉਰਫ ਗੱਗੀ ਪੁੱਤਰ ਮੱਖਣ ਸਿੰਘ ਵਾਸੀ ਐਮਾ ਜੱਟਾਂ ਥਾਣਾ ਮਾਹਿਲਪੁਰ ਜਿਲ੍ਹਾਂ ਹੁਸ਼ਿਆਰਪੁਰ ਨਾਲ ਮਿਲ ਕੇ ਮਿਤੀ 21.08.2024 ਨੂੰ ਅਮਰ ਸਿੰਘ ਦਾ ਪਿੰਡ ਲੱਧਾਣਾ ਝਿੱਕਾ ਵਿਖੇ ਹਰਦੀਪ ਸਿੰਘ ਦੇ ਗੰਨੇ ਦੇ ਖੇਤਾਂ ਪਾਸ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਉਕਤ ਗੰਨੇ ਦੇ ਖੇਤਾ ਵਿੱਚ ਸੁੱਟ ਦਿੱਤਾ। ਜਿਸ ਤੇ ਉਕਤ ਮੁਕੱਦਮਾ ਵਿੱਚ ਹਰੀਸ਼ ਕੁਮਾਰ, ਗੁਰਦੀਪ ਸਿੰਘ ਉਰਫ ਦੀਪਾ ਅਤੇ ਗਗਨਦੀਪ ਉਰਫ ਗੱਗੀ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ 01 ਦਾਤਰ ਅਤੇ 2 ਮੋਟਰ ਸਾਈਕਲ ਅਤੇ 03 ਮੋਬਾਇਲ ਬ੍ਰਾਮਦ ਕੀਤੇ ਗਏ ਹਨ। ਜੋ ਇਹਨਾਂ ਦੋਸੀਆ ਵਲੋਂ ਮ੍ਰਿਤਕ ਅਮਰ ਸਿੰਘ ਦੇ ਮੋਬਾਇਲ ਫੋਨ ਨੂੰ ਤੋੜ ਕੇ ਉਸ ਦੇ ਕਿੱਟ ਬੈਗ ਦੇ ਸਮੇਤ ਕਤਲ ਕਰਨ ਤੋਂ ਬਾਅਦ ਪਿੰਡ ਬਿੰਜੋਂ ਦੀ ਨਹਿਰ ਵਿੱਚ ਸੁੱਟ ਦਿੱਤਾ ਸੀ ਜਿਸ ਤੇ ਸਬੂਤਾ ਨੂੰ ਨਸ਼ਟ ਕਰਨ ਤੇ ਦੋਰਾਨੇ ਤਫਤੀਸ਼ ਉਕਤ ਮੁਕੱਦਮਾ ਵਿੱਚ ਵਾਧਾ ਜੁਰਮ 238 ਬੀ.ਐਨ.ਐਸ ਦਾ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਨ:-
1. ਹਰੀਸ਼ ਕੁਮਾਰ ਪੁੱਤਰ ਦੁਰਗਾ ਪ੍ਰਸ਼ਾਦ ਵਾਸੀ ਪਿਪਰੀਆ ਬੀਰਪੁਰ ਥਾਣਾ ਸਿਰੋਲੀ ਜਿਲ੍ਹਾਂ ਬਰੇਲੀ ਉਤਰ ਪ੍ਰਦੇਸ਼, ਹਾਲ ਕਿਰਾਏਦਾਰ ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਐਮਾ ਜੱਟਾਂ ਥਾਣਾ ਮਾਹਿਲਪੁਰ ਕਿੱਤਾ ਮਿਹਨਤ ਮਜ਼ਦੂਰੀ ਅਪਰਾਧਿਕ ਪਿਛੋਕੜ ਕੋਈ ਨਹੀਂ
2. ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਅਮਰੀਕ ਸਿੰਘ ਵਾਸੀ ਐਮਾ ਜੱਟਾਂ ਥਾਣਾ ਮਾਹਿਲਪੁਰ ਕਿੱਤਾ ਹੇਅਰ ਕਟਿੰਗ ਦਾ ਕੰਮ ਪਿੰਡ ਐਮਾ ਜੱਟਾਂ ਅਪਰਾਧਿਕ ਪਿਛੋਕੜ ਕੋਈ ਨਹੀਂ
3. ਗਗਨਦੀਪ ਉਰਫ ਗੱਗੀ ਪੁੱਤਰ ਮੱਖਣ ਸਿੰਘ ਵਾਸੀ ਐਮਾ ਜੱਟਾਂ ਥਾਣਾ ਮਾਹਿਲਪੁਰ ਜਿਲ੍ਹਾਂ ਹੁਸ਼ਿਆਰਪੁਰ ਕਿੱਤਾ ਮਿਹਨਤ ਮਜ਼ਦੂਰੀ ਅਪਰਾਧਿਕ ਪਿਛੋਕੜ ਕੋਈ ਨਹੀਂ
ਬ੍ਰਾਮਦਗੀ:-
ਮੋਟਰ ਸਾਈਕਲ-02
ਦਾਤਰ-01
ਮੋਬਾਇਲ ਫੋਨ-03
ਦੋਸ਼ੀ ਹਰੀਸ਼ ਕੁਮਾਰ ਉਕਤ ਨੂੰ ਮੁੱਖਬਰ ਖਾਸ ਦੀ ਇਤਲਾਹ ਪਰ ਵਾਈ ਪੁਆਇੰਟ ਲੱਧਾਣਾ ਉੱਚਾ ਤੋਂ ਗ੍ਰਿਫਤਾਰ ਕੀਤਾ ਗਿਆ ਜਦੋ ਉਹ ਪਿੰਡ ਐਮਾ ਜੱਟਾ ਤੋਂ ਲੱਧਾਣਾ ਝਿੱਕਾ ਸਾਈਡ ਨੂੰ ਆ ਰਿਹਾ ਸੀ। ਦੋਸ਼ੀ ਗੁਰਦੀਪ ਸਿੰਘ ਉਰਫ ਦੀਪਾ ਅਤੇ ਗਗਨਦੀਪ ਉਰਫ ਗੱਗੀ ਨੂੰ ਦੋਸ਼ੀ ਗੁਰਦੀਪ ਸਿੰਘ ਉਰਫ ਦੀਪਾ ਦੀ ਦੁਕਾਨ ਪਿੰਡ ਐਮਾ ਜੱਟਾਂ ਤੋਂ ਗ੍ਰਿਫਤਾਰ ਕੀਤਾ ਗਿਆ।v