ਸਰਕਾਰੀ ਡਾਕਟਰਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ, 3 ਘੰਟੇ ਸਿਹਤ ਸੇਵਾਵਾਂ ਰਹਿਣਗੀਆਂ ਠੱਪ
ਚੰਡੀਗੜ੍ਹ, 10 ਸਤੰਬਰ, 2024: ਪੰਜਾਬ ਵਿਚ ਸਰਕਾਰੀ ਡਾਕਟਰਾਂ ਯਾਨੀ ਪੰਜਾਬ ਸਟੇਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ ਐਸ ਐਮ ਐਸ ਏ) ਦੇ ਮੈਂਬਰਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੇਗੀ ਅਤੇ ਸਰਕਾਰੀ ਹਸਪਤਾਲਾਂ ਵਿਚ ਸਵੇਰੇ 8.00 ਤੋਂ 11.00 ਵਜੇ ਤੱਕ ਓ ਪੀ ਡੀ ਸੇਵਾਵਾਂ ਬੰਦ ਰਹਿਣਗੀਆਂ ਪਰ ਐਮਰਜੰਸੀ ਸੇਵਾਵਾਂ ਜਾਰੀ ਰਹਿਣਗੀਆਂ।
ਡਾਕਟਰਾਂ ਨੇ ਤਿੰਨ ਦਿਨਾਂ ਤੱਕ ਓ ਪੀ ਡੀ ਸੇਵਾਵਾਂ ਤਿੰਨ ਘੰਟੇ ਲਈ ਠੱਪ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਹ ਹਸਪਤਾਲ ਵਿਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ, ਨਵੀਂ ਭਰਤੀ ਕੀਤੇ ਜਾਣ, ਉਹਨਾਂ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ।