Chandigarh: ਹੈਂਡ ਗ੍ਰਨੇਡ ਹਮਲਾ ਮਾਮਲੇ 'ਚ ਆਟੋ ਚਾਲਕ ਗ੍ਰਿਫਤਾਰ, ਕੀਤਾ ਵੱਡਾ ਖੁਲਾਸਾ
ਚੰਡੀਗੜ੍ਹ, 12 ਸਤੰਬਰ 2024- ਚੰਡੀਗੜ੍ਹ ਦੇ ਸੈਕਟਰ-10 ਦੇ 575 ਦੇ ਰਹਿਣ ਵਾਲੇ ਸੇਵਾਮੁਕਤ ਪ੍ਰਿੰਸੀਪਲ ਦੇ ਘਰ ਬੁੱਧਵਾਰ ਸ਼ਾਮ ਨੂੰ ਹੋਈ ਹੈਂਡ ਗ੍ਰੇਨੇਡ ਦੀ ਘਟਨਾ ਵਿੱਚ ਪੁਲਿਸ ਨੇ ਆਟੋ ਚਾਲਕ ਕੁਲਦੀਪ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਸੂਤਰਾਂ ਮੁਤਾਬਿਕ, ਪੁਲੀਸ ਪੁੱਛਗਿੱਛ ਦੌਰਾਨ ਆਟੋ ਚਾਲਕ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਨੌਜਵਾਨ ਉਸਦੇ ਆਟੋ ਵਿੱਚ ਬੈਠ ਗਏ ਅਤੇ ਉਸਨੂੰ ਸੈਕਟਰ-10 ਸਥਿਤ ਕੋਠੀ ਨੰਬਰ 575 ਵਿੱਚ ਜਾਣ ਲਈ ਕਿਹਾ। ਅਸਲ ਵਿੱਚ ਉਹ ਪਹਿਲਾਂ ਹੀ ਇੱਥੇ ਦਾ ਰਸਤਾ ਜਾਣਦਾ ਸੀ।
ਜਿਵੇਂ ਹੀ ਉਕਤ ਨੌਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਆਟੋ 'ਚੋਂ ਉਤਰ ਕੇ ਘਰ ਦੇ ਅੰਦਰ ਕੋਈ ਚੀਜ਼ ਸੁੱਟ ਦਿੱਤੀ, ਜਿਸ ਨਾਲ ਜ਼ੋਰਦਾਰ ਧਮਾਕਾ ਹੋ ਗਿਆ। ਇਸ ਤੋਂ ਬਾਅਦ ਡਰ ਦੇ ਮਾਰੇ ਉਸਨੇ ਆਟੋ ਨੂੰ ਉਥੋਂ ਭਜਾ ਦਿੱਤਾ ਅਤੇ ਕੁਝ ਦੇਰ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਆਟੋ ਤੋਂ ਉਤਰ ਕੇ ਭੱਜ ਗਏ।