Chandigarh Grenade Attack! ਬੰਬ ਧਮਾਕੇ ਦੀ ਜਿੰਮੇਵਾਰੀ ਲੈਣ ਦੀ ਕਥਿਤ ਪੋਸਟ ਵਾਇਰਲ, ਜਾਣੋ ਕੀ ਕੀਤਾ ਦਾਅਵਾ?
ਚੰਡੀਗੜ੍ਹ, 12 ਸਤੰਬਰ 2024- ਲੰਘੀ ਸ਼ਾਮ ਚੰਡੀਗੜ੍ਹ ਦੇ ਸੈਕਟਰ 10 ਦੀ ਇੱਕ ਕੋਠੀ ਤੇ ਹੋਏ ਗ੍ਰਨੇਡ ਅਟੈਕ ਮਾਮਲੇ ਵਿਚ ਜਿਥੇ ਇੱਕ ਆਟੋ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ, ਉਥੇ ਹੀ ਦੂਜੇ ਹਮਲਾਵਰਾਂ ਦੀ ਭਾਲ ਜਾਰੀ ਹੈ। ਪਰ ਇਸ ਸਭ ਮਾਮਲੇ ਵਿਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ ਵਿਚ ਹਮਲੇ ਦੀ ਜਿੰਮੇਵਾਰੀ ਲੈਣ ਦੀ ਗੱਲ ਆਖੀ ਜਾ ਰਹੀ ਹੈ। ਦਰਅਸਲ, ਕਥਿਤ ਤੌਰ ਤੇ ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ, ਨਕੋਦਰ ਵਿਚ 1986 ਵਿਚ ਸ਼ਹੀਦ ਕੀਤੇ ਸਿੰਘਾਂ ਦਾ ਬਦਲਾ ਲਿਆ ਗਿਆ ਹੈ। ਇਸ ਵਿਚ ਸੇਵਾਮੁਕਤ ਅਧਿਕਾਰੀ ਤੋਂ ਬਦਲਾ ਲਿਆ ਹੈ। ਪੋਸਟ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਇਸ ਪੋਸਟ ਦੀ ਜਾਂਚ ਕਰ ਰਹੀ ਹੈ। ਇਸ ਪੋਸਟ ਵਿਚ ਹੈਂਡ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਬਾਬੂਸ਼ਾਹੀ ਇਸ ਦੀ ਪੁਸ਼ਟੀ ਨਹੀਂ ਕਰਦਾ।