ਪੰਜਾਬ 'ਚ ਡਾਕਟਰਾਂ ਦੀ ਹੜਤਾਲ ਜਾਰੀ, ਓਪੀਡੀ ਸੇਵਾਵਾਂ ਬੰਦ
ਚੰਡੀਗੜ੍ਹ, 12 ਸਤੰਬਰ 2024 -ਪੰਜਾਬ ਵਿੱਚ ਡਾਕਟਰਾਂ ਦੀ ਹੜਤਾਲ ਨੇ ਅੱਜ ਦੂਜੇ ਪੜਾਅ ਵਿੱਚ ਦਾਖਲ ਹੋਣ ਨਾਲ ਸੂਬੇ ਭਰ ਵਿੱਚ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਡਾਕਟਰਾਂ ਦੀਆਂ ਮੰਗਾਂ ਵਿੱਚ ਮੈਡੀਕਲ ਸਟਾਫ਼ ਦੀ ਸੁਰੱਖਿਆ ਅਤੇ ਤਨਖ਼ਾਹਾਂ ਵਿੱਚ ਨਿਯਮਤ ਵਾਧਾ ਸ਼ਾਮਲ ਹਨ। ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ, ਪਰ ਬਾਕੀ ਹਸਪਤਾਲੀ ਸੇਵਾਵਾਂ, ਜਿਵੇਂ ਕਿ ਮੈਡੀਕਲ ਸਰਟੀਫਿਕੇਟ ਜਾਰੀ ਕਰਨਾ ਵੀ ਰੋਕ ਦਿੱਤਾ ਗਿਆ ਹੈ। 11 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਕੁਝ ਮੰਗਾਂ 'ਤੇ ਸਹਿਮਤੀ ਹੋਈ ਸੀ, ਪਰ ਜਦ ਤੱਕ ਇਸ ਸਹਿਮਤੀ ਦਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਹੜਤਾਲ ਜਾਰੀ ਰਹੇਗੀ।