ਲੁਧਿਆਣਾ: ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਲੁਧਿਆਣਾ, 12 ਸਤੰਬਰ 2024- ਲੁਧਿਆਣਾ ਦੇ ਪਿੰਡ ਮਹਿਮੂਦ ਪੁਰਾ ਚ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਤਾਬੜਤੋੜ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ, ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਏ, ਜਦੋਂਕਿ ਨਸ਼ਾ ਤਸਕਰ ਦੇ ਭਰਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਗਿਆ ਹੈ। ਇਸ ਮੁਕਾਬਲੇ ਵਿਚ ਇੱਕ ਪੁਲਿਸ ਕਰਮੀ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।