ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ 'ਤੇ NIA ਦੀ ਰੇਡ, ਤਰਸੇਮ ਸਿੰਘ ਨੇ ਕਿਹਾ- ਸਾਡੇ ਇਕੱਠ ਨੂੰ ਦੇਖ ਬੁਖਲਾਈ ਸਰਕਾਰ
ਬਲਰਾਜ ਸਿੰਘ ਰਾਜਾ
ਬਿਆਸ 13 ਸਤੰਬਰ 2024- NIA ਦੀ ਟੀਮ ਵੱਲੋਂ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਤੇ ਕਰੀਬੀ ਚਾਚਾ ਰਈਆ ਵਿੱਚ ਰਹਿੰਦੇ ਸਨ ਤੇ ਉਹਨਾਂ ਦੇ ਘਰ ਵਿੱਚ ਐਨ ਆਈ ਏ ਵੱਲੋਂ ਰੇਡ ਕੀਤੀ ਗਈ। ਅਮ੍ਰਿਤਪਾਲ ਦੇ ਪਿਤਾ ਤਰਸੇਮ ਵਲੋਂ ਪਤਰਕਾਰਾਂ ਦੇ ਨਾਲ ਜਾਣਕਾਰੀ ਸਾਝੀ ਕਰਦਿਆ ਦੱਸਿਆ ਕਿ ਕਰੀਬੀ ਪ੍ਰਗਟ ਸਿੰਘ ਤੇ ਘਰ ਅੱਜ ਸਵੇਰੇ ਰਈਏ ਦੇ ਵਿੱਚ ਤੜਕਸਾਰ, ਜਦੋਂ ਐਨ.ਆਈ.ਏ ਦੀ ਰੇਡ ਹੁੰਦੀ ਹੈ ਤਾਂ ਉਸ ਦੇ ਡੀਵੀਆਰ ਤਾਂ ਪੈਨ ਡਰਾਈਵ ਮੋਬਾਈਲ ਹੋਰ NIA ਵੱਲੋਂ ਜਬਤ ਕਰਕੇ ਥਾਣਾ ਬਿਆਸ ਲਿਆਂਦੇ ਤਾਂ ਉਹਨਾਂ ਦੀ ਧਰਮ ਪਤਨੀ ਅਮਰਜੀਤ ਕੌਰ ਵੱਲੋਂ ਲਗਾਤਾਰ ਜਿਹੜੀ ਕਿ ਪੁਛਗਿਛ ਕੀਤੀ ਗਈ ਤੇ ਇਸ ਦੇ ਉਪਰੰਤ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਘਰਾਂ ਵਿੱਚ ਲਗਤਾਰ ਛਾਪੇਮਾਰੀ ਕੀਤੀ, 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜਾ ਪੁਨਿਆ ਮੌਕੇ ਦੇ ਸੰਬੰਧ ਦੇ ਵਿੱਚ ਵੱਡੇ ਇਕੱਠ ਹੋਏ ਨੂੰ ਵੇਖ ਕੇ ਬੁਖਲਾਟ ਦੇ ਵਿੱਚ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।